ਮਨਪ੍ਰੀਤ ਸਿੰਘ ਛੱਤਵਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 14 ਅਗਸਤ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ਪੱਖੋਂ ਦੇਸ਼ ਭਰ ਵਿੱਚ ਸਬੰਧਤ ਮੰਤਰਾਲੇ ਵੱਲੋਂ ਕੀਤੀ ਦਰਜਾਬੰਦੀ ਵਿੱਚ ਸੱਤਵਾਂ ਸਥਾਨ ਹਾਸਲ ਕਰਨ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਪਾਣੀ ਦੀ ਬੱਚਤ ਲਈ ਇੱਕ ਹੋਰ ਹੰਭਲਾ ਮਾਰਿਆ ਜਾ ਰਿਹਾ ਹੈ । ਆਮ ਲੋਕਾਂ ਨੂੰ ਫਲਸ਼ ਦੀ ਟੈਂਕੀ ਦੀ ਜਗਾਹ ਯੂਰੀਨਲ ਪੋਟ ਦੀ ਵਰਤੋਂ ਲਈ ਲਾਮਬੱਧ ਕਰਕੇ ਰੋਜ਼ਾਨਾ 250.00 ਲੱਖ ਲੀਟਰ ਸਾਫ ਪਾਣੀ ਬਚਾਉਣ ਦੀ ਯੋਜਨਾ ਹੈ ।
ਜਿਲ੍ਹਾ ਮੈਜਿਸਟ੍ਰੇਟ ਫਾਜ਼ਿਲਕਾ ਸ੍ਰ.ਮਨਪ੍ਰੀਤ ਸਿੰਘ ਛੱਤਵਾਲ ਅਨੁਸਾਰ ਜ਼ਿਲੇ ਅੰਦਰ ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਅਪਣਾ ਕੇ ਆਉਣ ਵਾਲੇ ਸੰਭਾਵੀ ਜਲ ਸੰਕਟ ਤੋਂ ਬਚਾਅ ਕੀਤਾ ਜਾ ਸਕਦਾ ਹੈ ।
ਜਿਲ੍ਹਾ ਫਾਜ਼ਿਲਕਾ ਅੰਦਰ 2.38 ਲੱਖ ਘਰਾਂ ਅੰਦਰ 12.45 ਲੱਖ ਲੋਕ ਵੱਸੇ ਹੋਏ ਹਨ । ਇਸ ਅਬਾਦੀ ਵਿੱਚੋਂ ਲਗਭਗ 50 ਪ੍ਰਤੀਸ਼ਤ ਲੋਕ ਪਿਸ਼ਾਬ ਕਰਨ ਤੋਂ ਬਾਅਦ ਫਲੱਸ਼ ਦੀ ਟੈਂਕੀ ਵੀ ਵਕਤ ਕਰਦੇ ਹਨ ।
----------------++++----------------------++++++-------
ਇੱਕ ਫਲਸ਼ ਦੀ ਟੈਂਕੀ ਦੀ ਸਮਰੱਥਾ 10 ਲੀਟਰ ਦੀ ਹੁੰਦੀ ਹੈ । ਇੱਕ ਜੀਅ ਹਰ ਰੋਜ਼ ਪੰਜ ਵਾਰ ਮੁਤਰ ਲਈ ਪੰਜ ਵਾਰ ਫਲਸ਼ 'ਚੇ ਟੈਂਕੀ ਦੇ ਪਾਣੀ ਦੀ ਵਰਤੋਂ ਕਰਦਾ ਹੈ ।
ਇਸ ਹਿਸਾਬ ਨਾਲ ਲੱਗਭਗ 311.25 ਲੱਖ ਲੀਟਰ ਪਾਣੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ । ਯੂਰੀਨਲ ਪੋਟ ਵੀ ਵਰਤੋਂ ਕਰਨ 'ਤੇ ਲਗਭਗ ਅੱਧੇ ਤੋਂ ਡੇਢ ਲੀਟਰ ਪਾਣੀ ਵਰਤੋਂ ਵਿੱਚ ਲਿਆਂਦਾ ਜਾਵੇਗਾ ।
ਯੂਰੀਨਲ ਪੋਟ ਦੀ ਵਰਤੋਂ ਕਰਨ ਤੇ ਲੱਗਭਗ 62.25 ਲੱਖ ਲੀਟਰ ਪਾਣੀ ਵਰਤੋਂ ਵਿੱਚ ਆਉਣਾ ਸੀ । ਇਸ ਪ੍ਰਕਾਰ 250 ਲੱਖ ਲੀਟਰ ਪਾਣੀ ਦੀ ਬੱਚਤ ਹਰ ਰੋਜ਼ ਹੋ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਾਣੀ ਪੀਣ ਯੋਗ ਹੁੰਦਾ ਹੈ ਅਤੇ ਇਸ ਨੂੰ ਟਰੀਟ ਕਰਕੇ ਮਹਿਕਮੇ ਵੱਲੋਂ ਸਪਲਾਈ ਕੀਤਾ ਜਾਂਦਾ ਹੈ ।
ਦੂਸਰੇ ਪਾਸੇ ਇਸ ਪਾਣੀ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਤੇ ਖਰਚਾ ਕਰਕੇ ਟਰੀਟ ਕਰਨਾ ਪੈਂਦਾ ਹੈ ।
ਇਥੇ ਵਰਨਣਯੋਗ ਹੈ ਕਿ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ' ਜਲ ਸ਼ਕਤੀ ਅਭਿਆਨ ' ਤਹਿਤ ਕੀਤੀ ਕੌਮੀ ਦਰਜਾਬੰਦੀ ਵਿੱਚ ਲ਼ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ਅਤੇ ਇਸ ਵਿੱਚ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਸ਼ਮੂਲੀਅਤ ਪੱਖੋਂ ਦੇਸ਼ ਭਰ ਵਿੱਚ ਫਾਜ਼ਿਲਕਾ ਨੇ ਸੱਤਵਾਂ ਸਥਾਨ ਪ੍ਰਾਪਤ ਕੀਤਾ ਸੀ ।
ਮੰਤਰਾਲੇ ਵੱਲੋਂ ਅਪਲੋਡ ਕੀਤੀ ਗਈ ਆਪਣੀ ਵੈੱਬਸਾਈਟ ਅਨੁਸਾਰ ਜਿਲ੍ਹਾ ਫ਼ਾਜ਼ਿਲਕਾ ਨੇ ਸੱਤਵਾਂ ਸਥਾਨ ਪ੍ਰਾਪਤ ਕਰਨ ਵਿੱਚ ਸਫ਼ਲ ਰਿਹਾ ਜਦਕਿ ਪਹਿਲਾ ਸਥਾਨ ਜ਼ਿਲ੍ਹਾ ਚਿਕਮੰਗਲੂਰ ਨੇ ਪ੍ਰਾਪਤ ਕੀਤਾ ਸੀ ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਰੇਕ ਘਰ ਅੰਦਰ ਘੱਟੋ - ਘੱਟ ਇੱਕ ਯੂਰੀਨਲ ਪੋਟ ਜਰੂਰ ਲਗਾਉਣ । ਨਵੀਆਂ ਬਣਾਈਆਂ ਜਾ ਰਹੀਆਂ ਸਰਕਾਰੀ ਅਤੇ ਨਿੱਜੀ ਇਮਾਰਤਾਂ ਵਿੱਚ ਹਰੇਕ ਫਲਸ਼ ਅੰਦਰ ਯੂਰੀਨਲ ਪੋਟ ਲਗਾਇਆ ਜਾਵੇ ।
ਆਉਣ ਵਾਲੇ ਸਮੇਂ ਵਿੱਚ ਪੀਣ ਵਾਲੇ ਪਾਣੀ ਦੇ ਸੰਭਾਵੀ ਸੰਕਟ ਨੂੰ ਟਾਲਣ ਵਿੱਚ ਹਰੇਕ ਨਾਗਰਿਕ ਆਪਣਾ ਬਣਦਾ ਯੋਗਦਾਨ ਪਾਵੇ ।