ਨਵੀਂ ਦਿੱਲੀ, 14 ਅਗਸਤ 2019 - ਨੈਸ਼ਨਲ ਜੀਓਗ੍ਰਾਫਿਕ ਚੈਨਲ ਇਸ ਸੁਤੰਤਰਤਾ ਦਿਵਸ ਮੌਕੇ ਦੁਪਹਿਰ 1 ਵਜੇ, 2019 ਦੀਆਂ ਭਾਰਤੀ ਚੋਣਾਂ ਦੇ ਪਰਦੇ ਪਿਛਲੀ ਕਹਾਣੀ ਨੂੰ ਦਰਸਾਉਂਦੀ ਇਕ ਡਾਕੂਮੈਂਟਰੀ ਪ੍ਰਸਾਰਿਤ ਕਰਨ ਜਾ ਰਿਹਾ ਹੈ।
ਇਹ ਡਾਕੂਮੈਂਟਰੀ ਚੋਣ ਅਧਿਕਾਰੀਆਂ ਦੀਆਂ ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਨੂੰ ਸਾਹਮਣੇ ਲੈ ਕੇ ਆਏਗੀ, ਜਿਨ੍ਹਾਂ ਨੇ ਸੁਰੱਖਿਆ ਦੇ ਅਮਲੇ ਨਾਲ ਮਿਲ ਕੇ 2019 ਦੀਆਂ ਚੋਣਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ। ਡਾਕੂਮੈਂਟਰੀ 'ਚ ਚੋਣ ਪ੍ਰਚਾਰ ਦੌਰਾਨ ਪ੍ਰਮੁੱਖ ਭਾਰਤੀ ਸਿਆਸਤਦਾਨਾਂ ਦੀ ਅਣਦੇਖੀ ਫੁਟੇਜ ਵੀ ਪ੍ਰਦਰਸ਼ਿਤ ਕੀਤੀ ਗਈ ਹੈ।