ਚੰਡੀਗੜ੍ਹ, 14 ਅਗਸਤ 2019 - ਏਲਾਂਤੇ ਮਾਲ 'ਚ ਸੋਮਵਾਰ ਨੂੰ ਬੰਬ ਹੋਣ ਦੀ ਅਫਵਾਹ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਾਲ ਕਰਨ ਵਾਲੇ ਨੇ ਦੁਬਈ ਸਥਿਤ ਕਿਸੇ ਵਿਅਕਤੀ ਦੀ ਪਛਾਣ ਨੂੰ ਵਰਤਿਆ ਹੈ। ਇਹ ਕਾਲ ਜੀ.ਸੌਫਟ ਟੈਕਨੋਲੋਜੀ (ਇੱਕ ਇੰਟਰਨੈਟ ਗੇਟਵੇ) ਦੇ ਜ਼ਰੀਏ ਕੀਤੀ ਗਈ ਸੀ।
ਐਸ.ਐਸ.ਪੀ ਚੰਡੀਗੜ੍ਹ ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਉਨ੍ਹਾਂ ਨੇ ਦੁਬਈ ਬੈਠੇ ਇੱਕ ਸ਼ਖਸ ਨੂੰ ਇਸ ਨੰਬਰ ਦੇ ਅਧਾਰ 'ਤੇ ਟ੍ਰੇਸ ਕਰ ਲਿਆ ਹੈ, ਪਰ ਉਹ ਬਿਲਕੁਲ ਨਿਰਦੋਸ਼ ਹੈ ਤੇ ਉਸਨੂੰ ਇਸ ਬਾਬਤ ਕੋਈ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਾਲ ਕਰਨ ਵਾਲੇ ਨੇ 0069801018 ਨੰਬਰ ਦੀ ਵਰਤੋਂ ਕੀਤੀ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ 'ਤੇ ਕੇਸ ਦਰਜ ਕਰ ਲਿਆ ਹੈ।