ਜੈਪੁਰ, 14 ਅਗਸਤ 2019 - ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਰਾਜਸਥਾਨ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਰਿਟਰਨਿੰਗ ਅਫ਼ਸਰ ਕੋਲ ਕਾਗਜ਼ ਦਾਖ਼ਲ ਕਰਦਿਆਂ ਕਾਂਗਰਸ ਦਾ ਉਨ੍ਹਾਂ ਨੂੰ ਨਾਮਜ਼ਦ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਨਾਮਜ਼ਦਗੀ ਦਾਖ਼ਲ ਕਰਨ ਵੇਲੇ ਉਨ੍ਹਾਂ ਨਾਲ ਗਹਿਲੋਤ, ਪਾਇਲਟ ਤੇ ਸੂਬਾਈ ਕਾਂਗਰਸ ਦੇ ਹੋਰ ਆਗੂ ਤੇ ਮੰਤਰੀ ਹਾਜ਼ਰ ਸਨ।