ਵਾਹਗਾ ਬਾਰਡਰ 'ਤੇ ਮੀਕਾ ਸਿੰਘ
ਅਟਾਰੀ, 16 ਅਗਸਤ 2019 - ਪੰਜਾਬੀ ਪੌਪ ਸਿੰਗਰ ਮੀਕਾ ਸਿੰਘ ਬੀਤੇ ਕੱਲ੍ਹ ਪਾਕਿਸਤਾਨ ਵਿਖੇ ਸ਼ੋਅ ਲਾ ਕੇ ਵਾਪਸ ਭਾਰਤ ਪਰਤ ਆਏ ਹਨ। ਮੀਕਾ ਸਿੰਘ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ ਜਦੋਂ ਉਹ ਪਾਕਿਸਤਾਨ ਤੋਂ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਚਚੇਰੇ ਭਰਾ ਦੀ ਲੜਕੀ ਦੇ ਵਿਆਹ 'ਤੇ ਪ੍ਰਫਾਰਮ ਕਰਨ ਤੋਂ ਬਾਅਦ ਪਾਕਿਸਤਾਨ ਤੋਂ ਪਰਤਿਆ।
ਵੀਡੀਓ ਵਿਚ ਮੀਕਾ ਸਿੰਘ ਨੂੰ 'ਭਾਰਤ ਮਾਤਾ ਕੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਾਉਂਦੇ ਸੁਣਿਆ ਜਾ ਸਕਦਾ ਹੈ। ਵੀਡੀਓ ਦੇ ਨਾਲ ਉਸਨੇ ਲਿਖਿਆ, " ਤੁਹਾਡੇ ਸਾਰਿਆਂ ਦਾ ਅਜਿਹੇ ਨਿੱਘਾ ਸਵਾਗਤ ਲਈ ਧੰਨਵਾਦ।"
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੀਕਾ ਸਿੰਘ ਵੱਲੋਂ ਕਰਾਚੀ 'ਚ ਪ੍ਰਫਾਰਮ ਕਰਨ ਦੀਆਂ ਖ਼ਬਰਾਂ ਕਾਫੀ ਵਾਇਰਲ ਹੋ ਰਹੀਆਂ ਸਨ। ਜਿਥੇ ਇੱਕ ਪਾਸੇ ਪਾਕਿਸਤਾਨ ਦੁਆਰਾ ਭਾਰਤ ਨਾਲੋਂ ਵਪਾਰ ਬੰਦ ਕਰ ਲਿਆ ਗਿਆ ਸੀ, ਉਥੇ ਹੀ ਮੀਕਾ ਵੱਲੋਂ ਪਾਕਿਸਤਾਨ 'ਚ ਪ੍ਰਫਾਰਮੈਂਸ ਦਿੱਤੇ ਜਾਣ ਦੀ ਨਿਖੇਧੀ ਵੀ ਹੋ ਰਹੀ ਸੀ।
ਵਿਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ
https://twitter.com/i/status/1161985030572277766