ਕੋਲਕਾਤਾ, 16 ਅਗਸਤ 2019 - ਭਾਜਪਾ ਰਾਜ ਸਭਾ ਮੈਂਬਰ ਰੂਪਾ ਗਾਂਗੁਲੀ ਦੇ ਬੇਟੇ ਆਕਾਸ਼ ਮੁਖਰਜੀ ਨੂੰ ਬੀਤੀ ਰਾਤ ਗੌਲਫ਼ ਗਰੀਨ ਇਲਾਕੇ ਵਿਚ ਕਾਰ ਨੂੰ ਕੰਧ 'ਚ ਮਾਰੇ ਜਾਣ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਕਿ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਨੌਜਵਾਨ ਨਸ਼ੇ ਦੀ ਹਾਲਤ 'ਚ ਸੀ ਅਤੇ ਇਸ ਘਟਨਾ 'ਚ ਕਈ ਲੋਕ ਵਾਲ ਵਾਲ ਬਚ ਗਏ।