ਮੁਲਜ਼ਮ ਕੁਲਦੀਪ ਸਿੰਘ ਦੀ ਫਾਈਲ ਫੋਟੋ
ਚੰਡੀਗੜ੍ਹ, 16 ਅਗਸਤ 2019 - ਚੰਡੀਗੜ੍ਹ ਰਹਿੰਦੀਆਂ ਅਬੋਹਰ ਦੀਆਂ ਸਕੀਆਂ ਭੈਣਾਂ ਦੇ ਕਤਲ ਕੇਸ 'ਚ ਪੁਲਿਸ ਨੇ ਸ਼ੱਕੀ ਕਾਤਲ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਸੀਟੀਵੀ 'ਚ ਸਾਹਮਣੇ ਆਈਆਂ ਤਸਵੀਰਾਂ 'ਚ ਕੁਲਦੀਪ ਸਿੰਘ, ਵਾਸੀ ਜ਼ੀਰਕਪੁਰ ਇਸ ਵਾਰਦਾਤ ਤੋਂ ਬਾਅਦ ਭੱਜ ਰਿਹਾ ਸੀ। ਉਕਤ ਸ਼ਕਸ ਦਾ ਕੱਲ੍ਹ ਤੋਂ ਮੋਬਾਈਲ ਫੋਨ ਵੀ ਬੰਦ ਹੈ ਅਤੇ ਘਰ ਤੋਂ ਭਗੌੜਾ ਸੀ।
ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਚੰਡੀਗੜ੍ਹ ਪੁਲਿਸ ਦੇ ਰਿਟਾਈਰਡ ਐਸ.ਆਈ ਦਾ ਲੜਕਾ ਹੈ ਅਤੇ ਕਤਲ ਹੋਈਆਂ ਲੜਕੀਆਂ ਦਾ ਦੋਸਤ ਸੀ। ਗਵਾਂਢੀਆਂ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਾਰਦਾਤ ਤੋਂ ਪਹਿਲਾਂ ਲੜਕੀਆਂ ਦੀ ਪੀ.ਜੀ 'ਚੋਂ ਲੜਨ ਦੀਆਂ ਅਵਾਜ਼ਾਂ ਵੀ ਆ ਰਹੀਆਂ ਸਨ। ਪੁਲਿਸ ਨੇ ਕੁਲਦੀਪ ਸਿੰਘ ਨੂੰ ਦਿੱਲੀ ਤੋਂ ਹਿਰਾਸਤ 'ਚ ਲੈ ਲਿਆ ਹੈ।
ਫਿਲਹਾਲ ਇਸ ਦੋਹਰੇ ਕਤਲ ਪਿੱਛੇ ਕਾਤਲ ਦੀ ਮਨਸ਼ਾ ਕੀ ਰਹੀ ਹੋਏਗੀ, ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਮੁਕੰਮਲ ਹੋਣ ਉਪਰੰਤ ਹੀ ਸਾਰਾ ਸੀਨ ਸਾਫ ਹੋ ਪਾਏਗਾ।