ਏਜੰਸੀ
ਰੋਹਤਕ, 16 ਅਗਸਤ 2019 - ਬਲਾਕਤਾਰ ਤੇ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਚੀਫ ਗੁਰਮੀਤ ਰਾਮ ਰਹੀਮ ਦੇ ਪੈਰੋਕਾਰਾਂ ਨੇ ਉਸਨੂੰ ਹਜ਼ਾਰਾਂ ਦੀ ਗਿਣਤੀ 'ਚ ਰੱਖੜੀਆਂ ਅਤੇ ਜਨਮਦਿਨ ਦੇ ਕਾਰਡ ਭੇਜੇ।
ਇਸ ਸਬੰਧ 'ਚ ਡਾਕਘਰ ਨੂੰ ਹੁਣ ਤਕ ਲਗਭਗ 7 ਤੋਂ 8 ਹਜ਼ਾਰ ਚਿੱਠੀਆਂ ਮਿਲੀਆਂ। ਪੋਸਟ ਮਾਸਟਰ ਅਨੁਸਾਰ 20 ਅਗਸਤ ਤੱਕ ਇਨ੍ਹਾਂ ਚਿੱਠੀਆਂ ਦੀ ਗਿਣਤੀ ਪ੍ਰਤੀ ਦਿਨ 2 ਹਜ਼ਾਰ ਹੋਣ ਦੀ ਉਮੀਦ ਹੈ। ਕਿਉਂਕਿ ਇਸ ਸਾਲ ਡੇਰਾ ਮੁਖੀ ਦਾ ਜਨਮਦਿਨ ਰੱਖੜੀਆਂ ਦੇ ਤਿਉਹਾਰ ਦੇ ਨਾਲ ਹੀ ਸੀ।
ਡੇਰਾ ਮੁਖੀ ਦੇ ਚੇਲਿਆਂ ਦੀਆਂ ਚਿੱਠੀਆਂ ਨੇ ਡਾਕਘਰ ਦੇ ਕਾਮਿਆਂ 'ਤੇ ਦੁੱਗਣਾ ਭਾਰ ਪਾ ਦਿੱਤਾ ਹੈ ਕਿਉਂਕਿ ਉਸਨੂੰ ਭੇਜੀਆਂ ਗਈ ਹਰ ਚਿੱਠੀ ਦੀ ਡਿਟੇਲ ਕਰਨ ਦੀ ਪ੍ਰਕਿਰਿਆ ਵਿਚ ਸਮਾਂ ਲੱਗ ਰਿਹਾ ਹੈ। ਕਿਉਂਕਿ ਹਰ ਚਿੱਠੀ ਦੇ ਵੇਰਵਿਆਂ ਨੂੰ ਡੇਟਾਬੇਸ 'ਤੇ ਅਪਲੋਡ ਕਰਨਾ ਹੁੰਦਾ ਹੈ। ਨਤੀਜੇ ਵਜੋਂ ਡਾਕਘਰ ਦੇ ਕਰਮਚਾਰੀਆਂ ਨੂੰ ਓਵਰਟਾਈਮ ਕੰਮ ਕਰਨਾ ਪੈ ਰਿਹਾ ਹੈ। ਪੋਸਟ ਮਾਸਟਰ ਨੇ ਦੱਸਿਆ ਕਿ ਡਾਕਘਰ ਵਿਚ ਪਹਿਲਾਂ ਹੀ ਸਟਾਫ ਦੀ ਘਾਟ ਹੈ ਅਤੇ ਉਨ੍ਹਾਂ ਦੇ ਕੰਮ 'ਚ ਹੋਰ ਵੀ ਵਾਧਾ ਹੋ ਗਿਆ ਹੈ।