← ਪਿਛੇ ਪਰਤੋ
ਅਧਿਆਪਕਾਂ ਵਿਚ ਰੋਸ ਦੀ ਲਹਿਰ
ਅੱਜ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੂੰ ਮੁਕੰਮਲ ਜਾਣਕਾਰੀ ਨਾ ਹੋਣ ਕਾਰਨ ਉਸ ਵਲੋਂ ਫਿਰੋਜ਼ਪੁਰ ਦੇ ਅਧਿਕਾਰਤ ਵਟਸਐਪ ਗਰੁੱਪ ਵਿਚ ਛੁੱਟੀ ਨਾ ਹੋਣ ਦੇ ਪਾਏ ਮੈਸੇਜ ਨੇ ਅਧਿਆਪਕਾਂ ਨੂੰ ਭਾਜੜਾਂ ਪਵਾ ਦਿੱਤੀਆਂ। ਇਸ ਸਬੰਧੀ ਨਾਮ ਨਾ ਛਾਪਣ ਦੀ ਸ਼ਰਤ ਤੇ ਅਧਿਆਪਕਾਂ ਨੇ ਦੱਸਿਆ ਕਿ ਉਪ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਫਿਰੋਜ਼ਪੁਰ ਨੇ ਅੱਜ ਅਫਿਸਰ ਵੱਅਟਸਪ ਗਰੁੱਪ ਵਿਚ ਲਿਖਿਆ ਕਿ ਫਿਰੋਜ਼ਪੁਰ ਦੇ ਬਲਾਕਾਂ ਵਿਚ ਜੇਕਰ ਅੱਜ ਕੋਈ ਸਕੂਲ ਬੰਦ ਹੈ ਤਾਂ ਸਕੂਲ ਬੰਦ ਹੋਣ ਦਾ ਕਾਰਨ ਦੱਸਿਆ ਜਾਵੇ ਤੇ ਜਿਲੇ ਦੇ ਸਕੂਲਾਂ ਵਿਚ ਅੱਜ ਕੋਈ ਛੁੱਟੀ ਨਹੀਂ ਹੈ। ਇਹੀ ਮੈਸੇਜ ਬਲਾਕ ਗਰੁੱਪਾਂ ਤੋਂ ਹੁੰਦਾ ਹੋਇਆ ਅਧਿਆਪਕਾਂ ਨੂੰ ਪਹੁੰਚ ਗਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ 15 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਸੁਤੰਤਰਤਾ ਸਮਾਗਮ ਵਿਚ ਭਾਗ ਲਿਆ ਸੀ ਤੇ ਬਕਾਇਦਾ ਹਜਾਰੀ ਵੀ ਲਗਾਈ ਸੀ। ਉਥੇ ਹੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਸਕੂਲਾਂ ਦੇ ਸਟਾਫ਼ /ਵਿਦਿਆਰਥੀਆਂ ਨੇ ਸੁਤੰਤਰਤਾ ਦਿਵਸ ਸਮਾਰੋਹ ਵਿਚ ਭਾਗ ਲਿਆ ਹੈ ਉਨ੍ਹਾਂ ਸਕੂਲਾਂ ਵਿਚ 16 ਅਗਸਤ ਦੀ ਛੁੱਟੀ ਕੀਤੀ ਜਾਂਦੀ ਹੈ। ਉਪ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਦੇ ਇਸ ਮੈਸਜ ਤੋਂ ਬਾਅਦ ਅਧਿਆਪਕਾਂ ਨੇ ਸਕੂਲ ਵੱਲ ਦੌੜ ਸ਼ੁਰੂ ਕਰ ਦਿੱਤੀ। ਜੱਦ ਉਹ ਸਕੂਲ ਪਹੁੰਚ ਗਏ ਤਾਂ ਲਗਭਗ 9:20 ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਨੇ ਨਵਾਂ ਮੈਸੇਜ ਪਾ ਦਿੱਤਾ ਕਿ 10 ਕਿਲੋਮੀਟਰ ਦੇ ਘੇਰੇ ਵਾਲੇ ਸਕੂਲਾਂ ਵਿਚ ਅੱਜ ਛੁੱਟੀ ਹੈ। ਇਸ ਨਵੇਂ ਮੈਸੇਜ ਨੂੰ ਪੜ ਕੇ ਉਨ੍ਹਾਂ ਵਿਚ ਰੋਸ ਦੀ ਲਹਿਰ ਦੌੜ ਗਈ ਕਿ ਸਾਡੇ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਹੁੰਦੀ ਨਹੀਂ ਤੇ ਅਧੁਰੀ ਜਾਣਕਾਰੀ ਦੇ ਬਲਬੂਤੇ ਹੀ ਉਹ ਹੁਕਮ ਕਰ ਦਿੰਦੇ ਹਨ।ਜੇਕਰ ਅਜਿਹੀ ਗਲਤੀ ਕੋਈ ਅਧਿਆਪਕ ਕਰ ਦੇਂਦਾ ਤਾਂ ਵਿਭਾਗ ਨੇ ਉਸਨੂੰ ਸਜ਼ਾ ਦੇ ਕੇ ਸਨਮਾਨਿਤ ਕਰਨਾ ਸੀ।
Total Responses : 189