ਫਾਈਲ ਫੋਟੋ
ਚੰਡੀਗੜ੍ਹ, 16 ਅਗਸਤ 2019 - ਸ਼ਿਲਾਂਗ 'ਚ ਸਿੱਖਾਂ ਦੇ ਫਸੇ ਹੋਣ ਦੀ ਵੀਡੀੳ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਇੱਕ ਸ਼ਖਸ ਸੈਂਕੜੇ ਸਿੱਖ ਪਰਿਵਾਰਾਂ ਦੇ ਮੇਘਾਲਿਆ ਦੇ ਗੁਰਦੁਆਰਿਆਂ 'ਚ ਫਸੇ ਹੋਣ ਦੀ ਖਬਰ ਦੱਸ ਰਿਹਾ ਹੈ ਅਤੇ ਇਹ ਵੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਮੇਨ ਸਟਰੀਮ ਮੀਡੀਆ ਇਸ ਖਬਰ ਨੂੰ ਨਸ਼ਰ ਨਹੀਂ ਕਰ ਰਿਹਾ ਤੇ ਇਸ ਵੀਡੀੳ ਨੂੰ ਜਲਦ ਤੋਂ ਜਲਦ ਸ਼ੇਅਰ ਕਰ ਦਿੱਤਾ ਜਾਏ।
ਜਦੋਂ ਇਸ ਵੀਡੀੳ ਦੀ ਪੜਚੋਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਵੀਡੀੳ ਕਾਫੀ ਪੁਰਾਣੀ ਹੈ, ਜਿਸ 'ਤੇ ਨਾ ਹੀ ਸਮਾਂ ਤੇ ਤਰੀਕ ਦੱਸਿਆ ਗਿਆ ਹੈ। ਇਹ ਵੀਡੀੳ ਪਿਛਲੇ ਸਮੇਂ ਦੌਰਾਨ, ਜਦੋਂ ਸ਼ਿਲਾਂਗ 'ਚ ਸਿੱਖ ਪਰਿਵਾਰ ਮੁਸ਼ਕਿਲ 'ਚ ਸਨ, ਉਸ ਵਕਤ ਦੀ ਦੱਸੀ ਜਾ ਰਹੀ ਹੈ। ਜਿਸਦਾ ਹੁਣ ਦੇ ਹਾਲਾਤਾਂ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬੰਧ 'ਚ ਕਈ ਲੋਕਾਂ ਦੁਆਰਾ ਸ਼ਿਲਾਂਗ 'ਚ ਵਸਦੇ ਸਿੱਖਾਂ ਲਈ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।