ਹਰਜਿੰਦਰ ਸਿੰਘ ਗੋਲ੍ਹਣ
ਭਿੱਖੀਵਿੰਡ, 16 ਅਗਸਤ 2019 - ਆਜ਼ਾਦੀ ਦਿਹਾੜੇ ਮੌਕੇ ਹਰੇਕ ਭਾਰਤੀ ਨੂੰ ਉਤਸ਼ਾਹ ਹੁੰਦਾ ਹੈ ਕਿ ਬਾਰਡਰ ਤੇ ਪਹੁੰਚ ਕੇ ਝੰਡੇ ਦੀ ਰਸਮ ਨੂੰ ਵੇਖਿਆ ਜਾਵੇ ਤੇ ਦੋਹਾਂ ਦੇਸ਼ਾਂ ਦੇ ਲੋਕ ਆਜ਼ਾਦੀ ਦਿਹਾੜੇ ਮੌਕੇ ਖੁਸ਼ੀ ਦੀਆਂ ਭਾਵਨਾਵਾਂ ਉਜਾਗਰ ਕਰ ਸਕਣ। ਅਜਿਹੀ ਹੀ ਭਾਵਨਾ ਲੈ ਕੇ ਜਦੋਂ ਲੋਕ ਦੂਰੋਂ ਦੂਰੋਂ ਚੱਲ ਕੇ ਸਰਹੱਦ ਤੇ ਪਹੁੰਚਦੇ ਹਨ ਤਾਂ ਅੱਗੋਂ ਸੁਰੱਖਿਆ ਬਲਾਂ ਦੇ ਅਧਿਕਾਰੀ ਸਹਿਜੇ ਜਿਹੇ ਇਹ ਕਹਿ ਦਿੰਦੇ ਕਿ ਝੰਡਾ ਚੜ੍ਹਾਉਣ ਤੇ ਲਾਹੁਣ ਦੀ ਰਸਮ ਜਿਹੜੀ ਬੀਤੇ ਪੰਜ ਸਾਲ ਤੋਂ ਬੰਦ ਹੋ ਚੁਕੀ ਹੈ, ਇਹ ਜਵਾਬ ਸੁਣ ਕੇ ਦੂਰ ਦੁਰਾਡੇ ਤੋਂ ਚੱਲ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਮਾਯੂਸ ਹੋਏ ਲੋਕ ਬਾਰਡਰ ਤੇ ਲੱਗੀ ਤਾਰ ਨੇੜੇ ਖੜ੍ਹੇ ਹੋ ਕੇ ਸੋਚਣ ਲਈ ਮਜਬੂਰ ਹੋ ਜਾਂਦੇ ਕਿ ਹੁਣ ਕਿੱਧਰ ਨੂੰ ਜਾਇਆ ਜਾਵੇ ਪਰ ਆਖ਼ਰ ਲੋਕਾਂ ਨੂੰ ਵਾਪਸ ਜਾਣ ਲਈ ਮਜਬੂਰ ਹੋਣਾ ਪੈਂਦਾ।
ਹਿੰਦ ਪਾਕਿਸਤਾਨ ਦੇ ਖਾਲੜਾ ਬਾਰਡਰ ਤੇ ਬੀਤੇ ਪੰਜ ਸਾਲ ਤੋਂ ਬੰਦ ਹੋ ਚੁੱਕੀ ਝੰਡੇ ਦੀ ਰਸਮ ਵੇਖਣ ਲਈ ਇੱਥੇ ਸਰਹੱਦੀ ਲੋਕ ਪ੍ਰੇਸ਼ਾਨ ਹਨ ਉੱਥੇ ਚੰਡੀਗੜ੍ਹ, ਬਟਾਲਾ , ਲੁਧਿਆਣਾ, ਜਲੰਧਰ ,ਲੋਹੀਆਂ ,ਆਦਿ ਸ਼ਹਿਰਾਂ ਵਾਲੇ ਵੀ ਮਾਯੂਸ ਹੋ ਚੁੱਕੇ ਹਨ। ਖਾਲੜਾ ਬਾਰਡਰ ਤੇ ਝੰਡੇ ਦੀ ਰਸਮ ਦੇਖਣ ਵਾਸਤੇ ਆਏ ਚੰਡੀਗੜ੍ਹ ਤੋਂ ਸੌਰਵ ਕੁਮਾਰ, ਮੈਡਮ ਰਾਬੀਆ ਜਲੰਧਰ ਤੋਂ ਸਤਨਾਮ ਸਿੰਘ, ਆਦਿ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਆਜ਼ਾਦੀ ਦਿਹਾੜੇ ਮੌਕੇ ਦਰਸ਼ਕਾਂ ਨੂੰ ਮਨ ਵਿੱਚ ਖ਼ੁਸ਼ੀ ਹੁੰਦੀ ਕਿ ਬਾਰਡਰ ਤੇ ਪਹੁੰਚ ਕੇ ਰਿਟਰੀਟ ਪ੍ਰੋਗਰਾਮ ਨੂੰ ਵੇਖ ਕੇ ਖੁਸ਼ੀਆਂ ਮਨਾਈਆਂ ਜਾਣ , ਪਰ ਅੱਗੋਂ ਖੁਸ਼ੀ ਦੀ ਬਿਜਾਏ ਮਾਯੂਸੀ ਮਿਲੇ ਤਾਂ ਮਨ ਨੂੰ ਬਹੁਤ ਡਾਢਾ ਦੁੱਖ ਹੁੰਦਾ ਹੈ।
ਉਪਰੋਕਤ ਲੋਕਾਂ ਨੇ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਖਾਲੜਾ ਬਾਰਡਰ ਤੇ ਝੰਡੇ ਦੀ ਰਸਮ ਚਾੜ੍ਹਨ ਤੇ ਉਤਾਰਨ ਦੀ ਪੰਦਰਾਂ ਅਗਸਤ ਅਤੇ ਛੱਬੀ ਜਨਵਰੀ ਦੇ ਨਾਲ ਨਾਲ ਹਰ ਰੋਜ਼ ਰਸਮ ਦੁਆਰਾ ਤੋਂ ਚਾਲੂ ਕੀਤਾ ਜਾਵੇ ਤਾਂ ਤਾਂ ਜੋ ਸਾਡੇ ਵਰਗੇ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਸਕਣ।
ਖਾਲੜਾ ਬਾਰਡਰ ਤੇ ਬੀਐਸਐਫ ਦੇ ਜਵਾਨਾਂ ਨੂੰ ਗੱਲਬਾਤ ਕਰਦੇ ਹੋਏ ਚੰਡੀਗੜ੍ਹ ਜਲੰਧਰ ਤੋਂ ਆਏ ਲੋਕ,
ਝੰਡਾ ਵੇਖਣ ਤੋਂ ਮਾਯੂਸ ਹੋਏ ਚੰਡੀਗੜ੍ਹ ਤੋਂ ਸੌਰਵ , ਮੈਡਮ ਰਾਬੀਆ ,ਸਤਨਾਮ ਸਿੰਘ ,ਕੇਵਲ ਕ੍ਰਿਸ਼ਨ ਆਦਿ ਗੱਲਬਾਤ ਕਰਦੇ ਹੋਏ