← ਪਿਛੇ ਪਰਤੋ
੧੬ ਅਗਸਤ ੨੦੧੯ ਨੂੰ ਅਕਾਲ ਅਕੈਡਮੀ ਰਟੋਲਾਂ ਵਿਖੇ ਆਜਾਦੀ ਦਿਵਸ਼ ਮਨਾਇਆ ਗਿਆ । ਜਿਸ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ।ਬੱਚਿਆਂ ਨੇ ਦੇਸ਼ ਭਗਤੀ ਦੇ ਪ੍ਰੇਮ ਨੂੰ ਦਰਸਾਉਂਦਿਆਂ ਕਵਿਤਾਵਾਂ ਗਾਈਆਂ । ਬੱਚਿਆਂ ਵੱਲੋਂ ਕੋਰੋਗਰਾਫੀ ਵੀ ਪੇਸ ਕੀਤੀ ਗਈ। ਇਸ ਮੌਕੇ ਸਬ ਇੰਸਪੈਕਟਰ ਸ੍ਰ: ਹਰਵਿੰਦਰ ਸਿੰਘ ਜੀ (ਮਹਿਲਾਂ ਚੌਂਕ) ਬੱਚਿਆਂ ਦਾ ਹੌਸਲਾ ਹਫਜਾਈ ਕਰਨ ਪਹੁੰਚੇ। ਅਕਾਲ ਅਕੈਡਮੀ ਰਟੋਲਾਂ ਦੇ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਜੀ ਨੇਂ ਉਹਨਾ ਦਾ ਧੰਨਵਾਦ ਕੀਤਾ। ਬੱਚਿਆਂ ਦੇ ਮਾਤਾ ਪਿਤਾ ਵੀ ਇਸ ਸਮਾਰੋਹ ਵਿੱਚ ਸਾਮਿਲ ਹੋਏ।ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਜੀ ਨੇ ਪਤਵੰਤੇ ਮਹਿਮਾਨਾਂ ਅਤੇ ਸਾਰੇ ਮਾਤਾ ਪਿਤਾ ਦਾ ਧੰਨਵਾਦ ਕਰਦੇ ਹੋਏ ਅਤੇ ਬੱਚਿਆਂ ਨੂੰ ਦੇਸ ਭਗਤੀ ਮਨ ਵਿੱਚ ਜਗਾਈ ਰੱਖਣ ਦੀ ਪ੍ਰੇਰਨਾਂ ਦਿੱਤੀ। ਇਸ ਸਮਾਰੋਹ ਵਿੱਚ ਸਕੂਲ ਦੇ ਸਾਰੇ ਅਧਿਆਪਕ ਅਤੇ ਹੋਰ ਸਟਾਫ ਮੈਂਬਰ ਵੀ ਸ਼ਾਮਿਲ ਰਹੇ।
Total Responses : 189