ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਐੱਸ ਪੀ ਅਬੋਹਰ ਅਤੇ ਪੁਲਿਸ ਹਿਰਾਸਤ ਵਿੱਚ ਕਥਿਤ ਦੋਸ਼ੀ
ਜਗਦੀਸ਼ ਥਿੰਦ
ਅਬੋਹਰ 16 ਅਗਸਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੁਨੀਲ ਕੁਮਾਰ ਜਾਖੜ ਦੀ ਕੋਠੀ ਉਪਰ ਇੱਟਾਂ ਰੋੜੇ ਵਰ੍ਹਾਉਣ ਵਾਲੇ ਆਮ ਆਦਮੀ ਦੇ ਆਗੂ ਰਮੇਸ਼ ਸੋਨੀ ਵਿਰੁੱਧ ਪੰਜਾਬ ਪੁਲਸ ਨੇ ਕੋਠੀ ਉੱਪਰ ਪੈਟਰੋਲ ਬੰਬ ਸੁੱਟਣ , ਕੋਠੀ ਦਾ ਦਰਵਾਜ਼ਾ ਭੰਨਣ ਅਤੇ ਪ੍ਰਧਾਨ ਦੇ ਪੀ ਏ ਰਾਜੂ ਉੱਪਰ ਹਮਲਾ ਕਰਨ ਦੇ ਸੰਗੀਨ ਦੋਸ਼ਾਂ ਤਹਿਤ ਅਪਰਾਧਿਕ ਮੁਕੱਦਮਾ ਦਰਜ ਕੀਤਾ ਹੈ ।
ਪੁਲਿਸ ਵੱਲੋਂ ਲਿਖੀ ਗਈ ਐੱਫ ਆਈ ਆਰ ਅਨੁਸਾਰ ਇਸ ਵਿਅਕਤੀ ਨੂੰ ਰੰਜਿਸ਼ ਇਹ ਸੀ ਕਿ ਨਗਰ ਕੌਂਸਲ ਵਾਰਡ ਨੰਬਰ 22 ਦੀ ਉੱਪ ਚੋਣ ਵਿੱਚ ਇਸ ਦੀ ਪਤਨੀ ਅਤੇ ਮਾਂ ਦੇ ਕੌਂਸਲਰ ਦੀ ਚੋਣ ਲਈ ਭਰੇ ਗਏ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ । ਇਹ ਵਿਅਕਤੀ ਦਾ ਕਹਿਣਾ ਸੀ ਕਿ ਇਹ ਨਾਮਜ਼ਦਗੀ ਪਰਵਾਰ ਜਾਖੜ ਪਰਿਵਾਰ ਦੇ ਸਿਆਸੀ ਪ੍ਰਭਾਵ ਕਾਰਨ ਰੱਦ ਕਰਵਾਏ ਗਏ ਹਨ ।
ਇਸ ਵਿਅਕਤੀ ਖਿਲਾਫ ਮੁਕੱਦਮਾ ਨੰਬਰ
103, 16-8-2019 ਆਈ ਪੀ ਸੀ ਦੀ ਧਾਰਾ 436, 323, 511 ਅਧੀਨ ਮੁਕੱਦਮਾ ਦਰਜ਼ ਕੀਤਾ ਗਿਆ ਹੈ ।
ਡੀ ਐੱਸ ਪੀ ਅਬੋਹਰ ਅਨੁਸਾਰ ਇਸ ਵਿਅਕਤੀ ਦੀ ਪਹਿਚਾਣ ਰਮੇਸ਼ ਸੋਨੀ ਪੁੱਤਰ ਰਾਮ ਸਰੂਪ ਸੋਨੀ ਵਾਸੀ ਦਸਮੇਸ਼ ਨਗਰੀ ਗਲੀ ਨੰਬਰ 5 ਅਬੋਹਰ ਵਜੋਂ ਹੋਈ ਹੈ ਇਸ ਵਿਅਕਤੀ ਨੇ ਆਪਣੀ ਕਾਰ ਉਪਰ ਆ ਕੇ ਪੱਥਰ ਚਲਾ ਕੇ ਪਹਿਲਾਂ ਲਿੰਕ ਸੀਤੋ ਰੋਡ ਉਪਰ ਡੀ ਏ ਵੀ ਕਾਲਜ ਦੇ ਨੇੜੇ ਸਥਿਤ ਕੋਠੀ
ਦੇ ਗੇਟ ਨੂੰ ਤੋੜਿਆ । ਇਸ ਵੱਲੋਂ ਪੈਟਰੋਲ ਨਾਲ ਭਰੀਆਂ ਬੋਤਲਾਂ ਵੀ ਕੋਠੀ ਦੇ ਅੰਦਰ ਸੁੱਟੀਆਂ ਗਈਆਂ ।
ਪੁਲਸ ਅਨੁਸਾਰ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ।