ਦੇਖੋ ਵੀਡੀਓ : ਕਿਓਂ ਕੀਤਾ ਗਿਆ ਸਕੀਆਂ ਭੈਣਾਂ ਦਾ ਕਤਲ ?
ਚੰਡੀਗੜ੍ਹ, 16 ਅਗਸਤ 2019 - ਅਬੋਹਰ ਦੀਆਂ ਦੋ ਸਕੀਆਂ ਭੈਣਾਂ ਦੇ ਚੰਡੀਗੜ੍ਹ ਵਿੱਚ ਹੋਏ ਕਤਲ ਕੇਸ ਦੇ ਮੁਲਜ਼ਮ ਕੁਲਦੀਪ ਨੂੰ ਚੰਡੀਗੜ੍ਹ ਪੁਲਿਸ ਨੇ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਭੈਣਾਂ ਚੰਡੀਗੜ੍ਹ ਦੇ ਸੈਕਟਰ 22 ‘ਚ ਰਹਿੰਦੀਆਂ ਸੀ।
ਦੋਸ਼ੀ ਕੁਲਦੀਪ ਸਿੰਘ -ਫਾਈਲ ਫੋਟੋ
ਇਸ ਸਬੰਧੀ ਚੰਡੀਗੜ੍ਹ ਦੇ ਐੱਸਐੱਸਪੀ ਨਿਲੰਬਰੀ ਜਗਦਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਲਦੀਪ ਸਿੰਘ ਨਾਂਅ ਦੇ ਨੌਜਵਾਨ ਦੀ ਦੋਸਤੀ ਮਨਪ੍ਰੀਤ ਕੌਰ ਨਾਲ ਸੀ। ਪਰ ਛੇ ਮਹੀਨੇ ਤੋਂ ਇਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਦੋਵਾਂ ਨੇ ਵਿਆਹ ਕਰਵਾਉਣ ਲਈ ਵੀ ਗੱਲਬਾਤ ਕੀਤੀ ਹੋਈ ਸੀ ਅਤੇ ਗੱਲ ਨੇੜੇ ਵੀ ਲੱਗ ਗਈ ਸੀ। ਇਸ ਦੌਰਾਨ ਮਨਪ੍ਰੀਤ ਨੇ ਕੁਲਦੀਪ ਨਾਲੋਂ ਨਾਤਾ ਤੋੜ ਲਿਆ। ਇਹ ਕੁਲਦੀਪ ਤੋਂ ਬਰਦਾਸ਼ਤ ਨਹੀਂ ਹੋਇਆ। ਉਹ ਮਨਪ੍ਰੀਤ ਨੂੰ ਵਾਰ ਵਾਰ ਗੱਲ ਕਰਨ ਲਈ ਜ਼ੋਰ ਪਾਉਂਦਾ ਰਿਹਾ। ਪਰ ਕੁਲਦੀਪ ਨੂੰ ਹੁਣ ਸ਼ੱਕ ਹੋ ਗਿਆ ਕਿ ਮਨਪ੍ਰੀਤ ਦੀ ਦੋਸਤੀ ਕਿਸੇ ਹੋਰ ਨਾਲ ਹੈ।
ਚੰਡੀਗੜ੍ਹ ਦੇ ਐੱਸਐੱਸਪੀ ਨਿਲੰਬਰੀ ਜਗਦਲੇ
ਇਸ ਕਾਰਨ ਕੁਲਦੀਪ ਬੀਤੀ ਰਾਤ ਮਨਪ੍ਰੀਤ ਦੇ ਪੀਜੀ 'ਚ ਛੱਤ ਰਾਹੀਂ ਦਾਖਿਲ ਹੋਇਆ ਅਤੇ ਮਨਪ੍ਰੀਤ ਦਾ ਮੋਬਾਈਲ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਇਸ ਦੌਰਾਨ ਮਨਪ੍ਰੀਤ ਦੀ ਜਾਗ ਖੁੱਲ੍ਹ ਗਈ। ਮਨਪ੍ਰੀਤ ਦੀ ਜਾਗ ਖੁੱਲ੍ਹਣ 'ਤੇ ਛੋਟੀ ਭੈਣ ਰਾਜਵੰਤ ਕੌਰ ਵੀ ਉੱਠ ਗਈ। ਇਸ ਤੋਂ ਬਾਅਦ ਉਨ੍ਹਾਂ 'ਚ ਹੱਥੋਪਾਈ ਹੋ ਗਈ ਅਤੇ ਕੁਲਦੀਪ ਨੇ ਰਸੋਈ ਵਿੱਚ ਪਈ ਕੈਂਚੀ ਚੁੱਕ ਕੇ ਦੋਵੇਂ ਭੈਣਾਂ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਹ ਦਿੱਲੀ ਦੌੜ ਗਿਆ, ਜਿੱਥੋਂ ਰੇਲਵੇ ਸਟੇਸ਼ਨ ਤੋਂ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਇਸ ਸਾਰੇ ਮਾਮਲੇ ਸਬੰਧੀ ਚੰਡੀਗੜ੍ਹ ਦੇ ਐਸਐਸਪੀ ਜਗਦਲੇ ਨੀਲਾਂਬਰੀ ਨੇ ਪ੍ਰੈਸ ਕਾਨਫਰੰਸ ਕਰ ਕੇ ਸਾਰੀ ਘਟਨਾ ਦਾ ਵੇਰਵਾ ਦਿੱਤਾ .।
ਵੇਰਵੇ ਲਈ ਨਿਊਜ਼ 18 ਪੰਜਾਬ ਦੀ ਰਿਪੋਰਟ ਦੇਖੋ :
https://punjab.news18.com/videos/punjab/chandigarh-two-sister-murder-case-solve-96543.html
https://www.facebook.com/News18Punjab/videos/1100145140174115/