ਨਵੀਂ ਦਿੱਲੀ, 17 ਅਗਸਤ 2019 - ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਪੁੰਡੀਆ ਨੂੰ ਸ਼ੁੱਕਰਵਾਰ ਨੂੰ ਦੇਸ਼ ਦੇ ਸਰਵਉੱਚ ਖੇਡ ਸਨਮਾਨ, ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।
ਉਸ ਦੇ ਨਾਮ ਨੂੰ 12 ਮੈਂਬਰੀ ਚੋਣ ਕਮੇਟੀ ਨੇ ਦੋ ਦਿਨਾ ਮੀਟਿੰਗ ਦੇ ਪਹਿਲੇ ਦਿਨ ਅੰਤਮ ਰੂਪ ਦਿੱਤਾ। ਇਸ ਪੈਨਲ ਵਿੱਚ ਭਾਈਚੰਗ ਭੂਟੀਆ ਅਤੇ ਐਮਸੀ ਮੈਰੀਕਾਮ ਵਰਗੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।