ਅੱਜ ਮਿਤੀ 17 ਅਗਸਤ,2019 ਨੂੰ ਅਕਾਲ ਅਕੈਡਮੀ ਖੇੜਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿੱਚ ਮਹਿਮਾਨ ਪ੍ਰਿੰਸੀਪਲ ਸਾਹਿਬਾਨ ਸ਼੍ਰੀਮਤੀ ਮਨਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਹ ਪ੍ਰੋਗਰਾਮ 1.30 ਵਜੇ ਆਰੰਭ ਕੀਤਾ ਗਿਆ | ਇਸ ਪ੍ਰੋਗਰਾਮ ਵਿੱਚ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਕਵਿਤਾਵਾਂ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ | ਸ਼੍ਰੀਮਤੀ ਹਰਜਿੰਦਰ ਕੌਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ | ਅੰਤ ਵਿੱਚ ਪ੍ਰਿੰਸੀਪਲ ਮੈਡਮ ਨੇ ਸਵਤੰਤਰ ਦਿਵਸ ਦੇ ਮਹੱਤਵ ਤੋਂ ਵਿਦਿਆਰਥੀਆਂ ਨੂੰ ਜਾਣ ਕਰਵਾਇਆ |ਇਸ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਐਕਟੀਵਿਟੀ ਇੰਚਾਰਜ ਮੈਡਮ ਨਵਪ੍ਰੀਤ ਕੌਰ ਦੁਵਾਰਾ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਮੈਡਮ ਅਮਨਦੀਪ ਕੌਰ ਗਿੱਲ ,ਮੈਡਮ ਅਮਨਦੀਪ ਕੌਰ ਵਰਿਆਹ , ਮੈਡਮ ਮੀਨਾ ਰਾਣੀ ,ਸਰਦਾਰ ਗੁਰਿੰਦਰ ਸਿੰਘ , ਮੈਡਮ ਮਨਦੀਪ ਕੌਰ ਸ਼ਾਮਿਲ ਸਨ |