'ਮਲਟੀਕਲਚਰਲ ਟ੍ਰੀ ਪਲਾਂਟੇਸ਼ਨ' ਮੌਕੇ ਭਾਰਤੀ ਭਾਈਚਾਰੇ ਦੇ ਲੋਕ।
'ਮਲਟੀ ਕਲਚਰਲ ਟ੍ਰੀ ਪਲਾਂਟੇਸ਼ਨ' ਦੇ ਵਿਚ ਪੰਜਾਬੀਆਂ ਨੇ ਵੀ ਪੌਦਾਕਰਨ ਦੇ ਵਿਚ ਲਿਆ ਭਾਗ-ਲਾਏ ਦਰੱਖਤ
ਔਕਲੈਂਡ 17 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਹਮਿਲਟਨ ਸਿਟੀ ਕੌਂਸਿਲ ਨੇ ਅੱਜ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 'ਮਲਟੀ ਕਲਚਰਲ ਟ੍ਰੀ ਪਲਾਂਟੇਸ਼ਨ' ਦਾ ਆਯੋਜਨ ਕੀਤਾ। ਜਿਸ ਦੌਰਾਨ ਬਹੁਤ ਸਾਰੇ ਪੌਦੇ ਇਥੇ ਦੇ ਚਿੜੀਆਘਰ ਦੇ ਲਾਗੇ ਖਾਲੀ ਜਗ੍ਹਾ ਦੇ ਉਤੇ ਵੱਖ-ਵੱਖ ਕਿਸਮਾਂ ਦੇ ਲਾਏ ਗਏ। ਹਜ਼ਾਰਾਂ ਦੀ ਗਿਣਤੀ ਦੇ ਵਿਚ ਪੌਦਿਆਂ ਨੂੰ ਲਗਾਉਣ ਵਾਸਤੇ ਵੱਖ-ਵੱਖ ਕੌਮਾਂ ਦੇ ਲੋਕ ਇਥੇ ਬੱਚਿਆਂ ਸਮੇਤ ਪਹੁੰਚੇ ਹੋਏ ਸਨ। ਇਸ ਮੌਕੇ ਪੰਜਾਬੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਵੱਲੋਂ ਲਗਪਗ ਦਰਜਨ ਦੇ ਕਰੀਬ ਮੈਂਬਰਾਂ ਜਿਨ੍ਹਾਂ ਵਿਚ ਸ. ਜਰਨੈਲ ਸਿੰਘ ਰਾਹੋਂ, ਸੁਖਜੀਤ ਰੱਤੂ, ਅਮਾਂਡਾ ਰੱਤੂ, ਪ੍ਰਭਜੀਤ ਕੌਰ ਰਾਹੋਂ, ਹਰਿੰਦਰ ਢੀਂਡਸਾ, ਪ੍ਰਿਤਪਾਲ ਬਰਾੜ, ਕਮਲਜੀਤ ਕੌਰ ਸੰਘੇੜਾ, ਬਲਬੀਰ ਸੰਘੇੜਾ, ਜੱਸੀ ਸੰਘੇੜਾ, ਦੀਦਾਰ ਸਿੰਘ ਵਿਰਕ, ਓਲਾਨ ਸਿੰਘ, ਨਵਤੇਜ ਸੰਘੇੜਾ, ਜਸਨੀਤ ਕੌਰ ਸਮੇਤ ਹੋਰ ਬਹੁਤ ਸਾਰੇ ਮੈਂਬਰ ਸ਼ਾਮਿਲ ਹੋਏ। ਸਾਰਿਆਂ ਨੇ ਪੌਦਾਕਰਨ ਵਿਚ ਭਾਗ ਲਿਆ। ਰਵਿੰਦਰ ਸਿੰਘ ਪੋਵਾਰ (ਵਾਇਕਾਟੋ ਮਲਟੀਕਲਚਰਲ) ਤੋਂ ਇਲਾਵਾ ਵਾਇਕਾਟੋ ਇੰਟਰਫੇਥ ਕੌਂਸਿਲ ਦੇ ਮੈਂਬਰ ਵੀ ਹਾਜ਼ਿਰ ਸਨ। ਇਸ ਮੌਕੇ ਪਾਉਲਾ ਸਾਊਥਗੇਟ (ਉਮੀਦਵਾਰ ਮੇਅਰ) ਵੀ ਪਹੁੰਚੀ ਹੋਈ ਸੀ।
ਕਿਸੇ ਸਿਆਣੇ ਨੇ ਕਿਹਾ ਹੈ ਕਿ ਸੋਨਾ ਚਾਂਦੀ ਦੀ ਚਮਕ ਨਾਲੋਂ ਹਰਾ ਦਰੱਖਤ ਜਿਆਦਾ ਸ਼ਾਨਦਾਰ ਹੁੰਦਾ ਹੈ। ਸੋ ਪੰਜਾਬੀਆਂ ਨੇ ਇਸ ਪੌਦਾਕਰਣ ਦੇ ਵਿਚ ਭਾਗ ਲੈ ਕਿ ਮਲਟੀਕਲਚਰਲ ਟ੍ਰੀ ਪਲਾਂਟੇਸ਼ਨ ਦੇ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ‘ਟ੍ਰਸਟ ਵੱਲੋਂ ਸਾਰੇ ਮੈਂਬਰਜ਼, ਵਲੰਟੀਅਰਜ਼ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ ਹੈ।