ਹੜ੍ਹ ਨਾਲ ਨਿਪਟਣ ਲਈ ਐਨ ਡੀ ਆਰ ਐਫ ਮੰਗਾਈ ਗਈ ਪੰਜਾਬ 'ਚ
ਭਾਖੜਾ ਦੇ ਫਲੱਡ ਗੇਟ ਖੋਲ੍ਹਣ ਨਾਲ ਰੋਪੜ ਦੇ ਕੁੱਝ ਪਿੰਡਾਂ ਤੇ ਖ਼ਤਾਂ 'ਚ ਵੜਿਆ ਪਾਣੀ
ਚੰਡੀਗੜ੍ਹ , 17 ਅਗਸਤ , 2019 :ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਕੇ ਵਾਧੂ ਪਾਣੀ ਛੜੇ ਜਾਂ ਅਤੇ ਲਗਾਤਾਰ ਹੋ ਰਹੀ ਖੋਲ੍ਹੇ ਕਰ ਕੇ ਪੰਜਾਬ ਦੇ ਕੁਝ ਇਲਾਕਿਆਂ ਅਤੇ ਖ਼ਸ ਕਰ ਕੇ ਰੋਪੜ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਹੜ੍ਹਾਂ ਵਾਲੀ ਹਾਲਤ ਬਣਦੀ ਜਾ ਰਹੀ . ਸਤਲੁਜ ਦਰਿਆ ਦੇ ਕਿਨਾਰੇ ਵਸੇ ਕੁੱਝ ਪਿੰਡਾਂ ਅਤੇ ਇਨ੍ਹਾਂ ਦੇ ਖੇਤਾਂ ਵਿਚ ਪਾਣੀ ਭਰ ਜਾਣ ਨਾਲ ਲੋਕਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ . ਅਗਲੇ ਦਿਨਾਂ ਵਿਚ ਭਰੀ ਬਾਰਸ਼ ਦੀ ਭਵਿੱਖਬਾਣੀ ਅਤੇ ਡੈਮ ਤੋਂ ਹੋ ਪਾਣੀ ਛੜੇ ਜਾਂਦੀ ਸੰਭਾਵਨਾ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੇ ਵੀ ਐਨ ਡੀ ਆਰ ਐਫ ਨੂੰ ਬੁਲਾਇਆ ਹੈ .
ਇਹ ਜਾਣਕਾਰੀ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ .
ਰਾਤੀਂ 8.30 ਵਜੇ ਕੀਤੇ ਇਕ ਟਵੀਟ 'ਚ ਮੁੱਖ ਮੰਤਰੀ ਨੇ ਦੱਸਿਆ ਕਿ ਰੋਪੜ ਦੇ ਪਿੰਡ ਬੁਰਜ ਅਤੇ ਨੇੜਲੇ ਇਲਾਕੇ ਵਿਚ ਹੜ੍ਹ ਵਾਲੀ ਹਾਲਤ ਬਣ ਜਾਣ ਕਾਰਨ ਐਨ ਡੀ ਆਰ ਐਫ ਨੂੰ ਬੁਲਾਇਆ ਗਿਆ ਹੈ . ਉਨ੍ਹਾਂ ਕਿਹਾ ਕਿ ਦਰਿਆਵਾਂ ਦੇ ਕੈਚਮੈਂਟ ਖੇਤਰ 'ਚ ਭਾਰੀ ਬਾਰਸ਼ ਹੋਣ ਦੇ ਅਸਰ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ . ਸਾਰੇ ਡੀ ਸੀਜ਼ ਨੂੰ ਹੰਗਾਮੀ ਹਾਲਤ ਨਾਲ ਨਿਪਟਣ ਲਈ ਪਹਿਲਾਂ ਹੀ ਪ੍ਰਬੰਧ ਕਰ ਕੇ ਰੱਖਣ .
ਇਸੇ ਦੌਰਾਨ ਸਰਕਾਰੀ ਸੂਤਰਾਂ ਅਨੁਸਾਰ ਭਾਖੜਾ ਦੇ ਪਾਣੀ ਦੇ ਪੱਧਰ ਅਤੇ ਛੱਡੇ ਗਏ ਪਾਣੀ ਦੀ ਮਾਤਰਾ ਬਾਰੇ ਅੰਕੜੇ ਇਸ ਪ੍ਰਕਾਰ ਹਨ : ਸ਼ਾਮੀ 6 ਵਜੇ ਡੈਮ ਦੇ ਪਾਣੀ ਦਾ ਪੱਧਰ 1674.54 ਫੁੱਟ ਸੀ . ਪਾਣੀ ਦੀ ਆਮਦ ( ਇਨਫਲੋ ) 68113 ਕਿਊਸਕ ਸੀ ਜਦੋਂ ਕਿ ਛੱਡੇ ਗਏ ਪਾਣੀ (ਆਊਟਫਲੋ ) ਦੀ ਮਾਤਰਾ 53200 ਕਿਊਸਕ ਸੀ .