← ਪਿਛੇ ਪਰਤੋ
ਪੱਤਰਕਾਰਾਂ ਲਈ ਵੀ ਲਾਗੂ ਹੋਵੇਗੀ ਸਰਬੱਤ ਸਿਹਤ ਬੀਮਾ ਯੋਜਨਾ - ਕੈਪਟਨ ਅਮਰਿੰਦਰ ਨੇ ਕੀਤਾ ਐਲਾਨ ਚੰਡੀਗੜ੍ਹ, 18 ਅਗਸਤ , 2019 : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਬੀਮਾ ਯੋਜਨਾ ਦੀ ਸਹੂਲਤ ਪੰਜਾਬ ਦੇ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ ਨੂੰ ਵੀ ਮਿਲੇਗੀ . ਇਹ ਐਲਾਨ ਖ਼ੁਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ . ਅੱਜ ਸਵੇਰੇ ਕੀਤੇ ਇੱਕ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ " ਮੀਡੀਆ ਲੋਕਰਾਜ ਦਾ ਚੌਥਾ ਥੰਮ੍ਹ ਹੈ ਅਤੇ ਇਸ ਨੇ .ਮੀਡੀਆ ਦੀ ਕੌਮ ਤੇ ਮੁਲਕ ਦੀ ਉਸਾਰੀ 'ਚ ਅਹਿਮ ਯੋਗਦਾਨ ਪਾਇਆ ਹੈ . ਇਸ ਯੋਗਦਾਨ ਬਦਲੇ ਟੋਕਨ ਵਜੋਂ ਮੈਂ ਸਰਬੱਤ ਬੀਮਾ ਯੋਜਨਾ ਮੀਡੀਆ ਕਰਮੀਆਂ ਲਈ ਵੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ ਜਿਸਦਾ ਪ੍ਰੀਮੀਅਮ ਪੰਜਾਬ ਸਰਕਾਰ ਦੇਵੇਗੀ ."
Total Responses : 933