← ਪਿਛੇ ਪਰਤੋ
ਅਨੰਦਪੁਰ ਸਾਹਿਬ, 18 ਅਗਸਤ 2019 (ਚੋਵੇਸ਼ ਲਟਾਵਾ) - ਸਤਲੁਜ ਦਰਿਆ 'ਚ ਸਮਾ ਨਦੀ ਤੋਂ ਆਏ ਪਾਣੀ ਅਤੇ ਭਾਖੜਾ ਡੈਮ ਵੱਲੋਂ ਛੱਡੇ ਗਏ ਪਾਣੀ ਕਾਰਨ ਜਿਹੜੇ ਲੋਕ ਹੜ੍ਹ ਦੀ ਲਪੇਟ 'ਚ ਫਸ ਗਏ ਸਨ ਨੂੰ ਐੱਨਡੀਆਰਐੱਫ ਦੀ ਟੀਮ ਵੱਲੋਂ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਪ੍ਰਸ਼ਾਸਨ ਵੱਲੋਂ ਐੱਨਡੀਆਰਐੱਫ ਦੀ ਟੀਮ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ ਅਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਦੇ ਕਾਰਨ ਵੀ ਉਨ੍ਹਾਂ 'ਚ ਘਾਟ ਨਜ਼ਰ ਆ ਰਹੀ ਹੈ। ਲੋਕ ਬਿਨਾਂ ਛੱਤ ਤੋਂ ਰੇਲਵੇ ਟਰੈਕ 'ਤੇ ਬੈਠ ਆਪਣਾ ਸਮਾਂ ਕੱਢ ਰਹੇ ਹਨ ਜਦੋਂ ਕਿ ਸਥਾਨਕ ਲੋਕ ਉਨ੍ਹਾਂ ਦੇ ਖਾਣਪੀਣ ਦਾ ਪ੍ਰਬੰਧ ਕਰ ਰਹੇ ਹਨ। ਇਸ ਸਮੇਂ ਲੋਕ ਕਾਫੀ ਪ੍ਰੇਸ਼ਾਨ ਹੋ ਹਨ ਕਿਉਂ ਕਿ ਭਾਖੜਾ ਦੇ ਪਾਣੀ ਕਾਰਨ ਉਨ੍ਹਾਂ ਦੇ ਘਰਾਂ 'ਚ ਪਿਆ ਕੀਮਤੀ ਸਾਮਾਨ ਖਰਾਬ ਹੋ ਰਿਹਾ ਹੈ।
Total Responses : 189