ਚੰਡੀਗੜ੍ਹ, 19 ਅਗਸਤ 2019 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੇ ਚੇਂਗਦੁ ਵਿਖੇ ਵਰਲਡ ਪੁਲਿਸ ਅਤੇ ਫਾਇਰ ਗੇਮਜ਼ 2019 ਵਿੱਚ 1 ਸੋਨ ਅਤੇ 2 ਕਾਂਸੀ ਦੇ ਤਗਮੇ ਜਿੱਤਣ ਲਈ ਮੁਕਤਸਰ ਦੀ ਕਾਂਸਟੇਬਲ ਵੀਰਪਾਲ ਕੌਰ ਨੂੰ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਨੇ ਟਵੀਟ ਕਰਦਿਆਂ ਵੀਰਪਾਲ ਕੌਰ ਨੂੰ ਪੰਜਾਬ ਪੁਲਿਸ ਦੀ ਸੱਚੀ ਨੁਮਾਇੰਦਾ ਕਰਾਰ ਦਿੰਦਿਆਂ ਉਨ੍ਹਾਂ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਨ ਦੀ ਗੱਲ ਕੀਤੀ। ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਵੀ ਟਵੀਟ ਕੀਤਾ ਕਿ ਕਾਂਸਟੇਬਲ ਵੀਰਪਾਲ ਕੌਰ ਨੇ ਚੀਨ ਵਿਚ ਵਰਲਡ ਪੁਲਿਸ ਅਤੇ ਫਾਇਰ ਗੇਮਜ਼ 2019 ਵਿਚ ਆਪਣੇ ਤਗਮੇ ਨਾਲ ਪੂਰੇ ਦੇਸ਼ ਨੂੰ ਮਾਣ ਦਿਵਾਇਆ ਹੈ।