ਚੰਡੀਗੜ੍ਹ, 19 ਅਗਸਤ - ਲਗਾਤਾਰ ਪਏ ਭਾਰੀ ਮੀਂਹ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ ਅਤੇ ਇਹ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਇਸ ਕਾਰਨ ਅੱਜ ਵੀ ਭਾਖੜਾ ਡੈਮ ਦੇ ਗੇਟ ਖੁੱਲ੍ਹੇ ਰਹਿਣਗੇ।
ਡੈਮ ਦੇ ਗੇਟਾਂ ਰਾਹੀਂ ਦੁਪਹਿਰ 1 ਵਜੇ 6 ਫੁੱਟ, ਦੁਪਹਿਰ 2 ਵਜੇ 7 ਫੁੱਟ ਅਤੇ ਦੁਪਹਿਰ 3 ਵਜੇ 8 ਫੁੱਟ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਕਾਰਨ ਰੂਪਨਗਰ ਜ਼ਿਲ੍ਹੇ ਅੰਦਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡੀ. ਸੀ. ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।