ਨਵੀਂ ਦਿੱਲੀ, 19 ਅਗਸਤ 2019 - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦਾ ਹਾਲ ਜਾਣਨ ਲਈ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਨੀ ਏਮਜ਼ ਵਿਖੇ ਪਹੁੰਚੇ । ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਰਲ ਵੀ ਉਨ੍ਹਾਂ ਨੂੰ ਮਿਲੇ।
ਬੀਤੇ ਦਿਨ ਜੇਤਲੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਕੇ ਈਸੀਐਮਓ (ਐਕਸਟ੍ਰਾਕਾਪੋਰਿਯਲ ਮੇਂਬ੍ਰੇਨ ਆਕਸੀਜੀਨੇਸ਼ਨ) ਵਿਚ ਸ਼ਿਫਟ ਕੀਤਾ ਸੀ. ਈਸੀਐਮਓ ਵਿਚ ਮਰੀਜ਼ ਨੂੰ ਉਦੋਂ ਲਿਜਾਇਆ ਜਾਂਦਾ ਹੈ, ਜਦੋਂ ਦਿਲ, ਫੇਫੜੇ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦੇ ਅਤੇ ਵੈਲੀਏਂਟਰ ਦਾ ਵੀ ਫਾਇਦਾ ਨਹੀਂ ਹੁੰਦਾ। ਇਸ ਨਾਲ ਮਰੀਜ਼ ਦੇ ਸ਼ਰੀਰ ਵਿਚ ਆਕਸੀਜ਼ਨ ਪਹੁੰਚਾਈ ਜਾਂਦੀ ਹੈ। ਡਾਕਟਰਾਂ ਵੱਲੋਂ ਲਗਾਤਾਰ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ।