ਨਵੀਂ ਦਿੱਲੀ, 19 ਅਗਸਤ 2019 - ਤਹਿਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ ਇਨ ਚੀਫ ਤਰੁਣ ਤੇਜਪਾਲ ਨੂੰ ਸੁਪਰੀਮ ਕੋਰਟ ਕੋਲੋਂ ਕਰਾਰਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਵਿਚ ਚਲ ਰਹੇ ਲੱਗੇ ਸਰੀਰਕ ਸ਼ੋਸ਼ਣ ਦੇ ਕੇਸ ਨੂੰ ਤਰੁਣ ਤੇਜਪਾਲ ਨੇ ਖ਼ਾਰਜ ਕਰਨ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਉਨ੍ਹਾਂ ਦੀ ਇਸ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ ਲਈ 6 ਮਹੀਨੇ ਦੀ ਸਮਾਂ-ਸੀਮਾ ਤੈਅ ਕੀਤੀ ਹੈ। ਤੇਜਪਾਲ ਦੀ ਅਰਜ਼ੀ ਨੂੰ ਖ਼ਾਰਜ ਕਰਦਿਆਂ ਜਸਟਿਸ ਅਰੁਣ ਮਿਸ਼ਰਾ, ਐਮ.ਆਰ ਸ਼ਾਹ ਅਤੇ ਬੀ.ਆਰ. ਗਵਾਈ ਨੇ ਕਿਹਾ ਕਿ ਇਹ ਇੱਕ ਘਿਣਾਉਣਾ ਅਪਰਾਧ ਹੈ।