ਇਛੁੱਕ ਨੌਜਵਾਨ ਯੁਵਕ ਸੇਵਾਵਾਂ ਵਿਭਾਗ ਨਾਲ ਸੰਪਰਕ ਕਰਨ-ਸਹਾਇਕ ਡਾਇਰੈਕਟਰ
ਲੁਧਿਆਣਾ, 19 ਅਗਸਤ 2019: ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਕੁੱਲੂ ਅਤੇ ਮਨਾਲੀ (ਹਿਮਾਚਲ ਪ੍ਰਦੇਸ਼) ਵਿਖੇ ਯੂਥ ਲੀਡਰਸ਼ਿਪ ਕੈਂਪ ਲਗਾਏ ਜਾ ਰਹੇ ਹਨ, ਜਿਨ•ਾਂ ਵਿੱਚ ਜ਼ਿਲ•ਾ ਲੁਧਿਆਣਾ ਦੇ ਨੌਜਵਾਨ ਭਾਗ ਲੈ ਸਕਦੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰ. ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਇਹ ਕੈਂਪ 1 ਅਗਸਤ ਤੋਂ ਸ਼ੁਰੂ ਹੋ ਚੁੱਕੇ ਹਨ। ਇਨ•ਾਂ ਕੈਂਪਾਂ ਵਿੱਚ ਜ਼ਿਲ•ਾ ਲੁਧਿਆਣਾ ਦੇ ਸਕੂਲਾਂ (9ਵੀਂ ਤੋਂ 12ਵੀਂ ਜਮਾਤ), ਕਾਲਜਾਂ ਦੇ ਵਿਦਿਆਰਥੀ/ਵਿਦਿਆਰਥਣਾਂ, ਐੱਨ. ਐੱਸ. ਐÎੱਸ. ਅਤੇ ਕਲੱਬਾਂ ਦੇ ਵਲੰਟੀਅਰ, ਗੈਰ-ਵਿਦਿਆਰਥੀ ਭਾਗ ਲੈ ਸਕਦੇ ਹਨ। ਇਹਨਾਂ ਕੈਂਪਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਆ ਕੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨਗੇ। ਇਸ ਤੋਂ ਇਲਾਵਾ ਨੌਜਵਾਨਾਂ ਦੀ ਟਰੈਕਿੰਗ ਕਰਵਾਈ ਜਾਵੇਗੀ ਅਤੇ ਮਨਾਲੀ ਘੁੰਮਾ ਕੇ ਉਥੋਂ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਇਆ ਜਾਵੇਗਾ।
ਸ੍ਰ. ਲੋਟੇ ਨੇ ਦੱਸਿਆ ਕਿ ਇਨ•ਾਂ ਕੈਂਪਾਂ ਦਾ ਖਰਚ ਯੁਵਕ ਸੇਵਾਵਾਂ ਵਿਭਾਗ ਵੱਲੋਂ ਉਠਾਇਆ ਜਾਂਦਾ ਹੈ ਅਤੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਜਾਂਦੇ ਹਨ। ਉਨ•ਾਂ ਕਿਹਾ ਕਿ ਜੇਕਰ ਜ਼ਿਲ•ਾ ਲੁਧਿਆਣਾ ਦਾ ਕੋਈ ਵੀ ਵਲੰਟੀਅਰ, ਵਿਦਿਆਰਥੀ ਜਾਂ ਕਲੱਬ ਮੈਂਬਰ ਇਸ ਕੈਂਪ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹ ਉਨ•ਾਂ ਨਾਲ (ਸੰਪਰਕ ਨੰਬਰ 9855401443, 7009771953) ਸੰਪਰਕ ਕਰ ਸਕਦਾ ਹੈ।