ਨਜਾਇਜ ਕਬਜਿਆਂ ਵਿਰੁੱਧ ਕਾਰਵਾਈ ਦੌਰਾਨ ਪੁਲਿਸ ਪਾਰਟੀ ਨਾਲ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ। ਮੰਦਿਰ ਵਾਲਾ ਬਾਜਾਰ ਵਿਚ ਕਬਜਿਆਂ ਨੂੰ ਹਟਾਉਦੀ ਜੇ.ਸੀ.ਬੀ ਮਸ਼ੀਨ।
ਮੰਦਿਰ ਬਾਜਾਰ ਤੇ ਪਹੂਵਿੰਡ ਰੋਡ ‘ਤੇ ਨਜਾਇਜ ਕਬਜਿਆਂ ਨੂੰ ਜੇ.ਸੀ.ਬੀ ਮਸ਼ੀਨ ਨਾਲ ਢਹਿ-ਢੇਰੀ ਕੀਤਾ
ਭਿੱਖੀਵਿੰਡ 19 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਭਿੱਖੀਵਿੰਡ ਸ਼ਹਿਰ ਦੇ ਬਾਜਾਰਾਂ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ ਕਬਜਿਆਂ ਨੂੰ ਖਤਮ ਕਰਨ ਲਈ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਵੱਲੋਂ ਦੁਕਾਨਦਾਰਾਂ ਨੂੰ ਵਾਰ-ਵਾਰ ਅਪੀਲਾਂ ਤੇ ਦਲੀਲਾਂ ਕਰਨ ਦੇ ਬਾਵਜੂਦ ਵੀ ਟਸ ਤੋਂ ਮਸ ਨਾ ਹੋਣ ‘ਤੇ ਅੱਜ ਬਾਅਦ ਦੁਪਹਿਰ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਵੱਲੋਂ ਭਿੱਖੀਵਿੰਡ ਪੁਲਿਸ ਦੇ ਵਿਸ਼ੇਸ਼ ਸਹਿਯੋਗ ਤੇ ਨਗਰ ਪੰਚਾਇਤ ਦੇ ਮੁਲਾਜਮਾਂ ਸਮੇਤ ਮੰਦਿਰ ਬਾਜਾਰ ਭਿੱਖੀਵਿੰਡ ਤੇ ਪਹੂਵਿੰਡ ਰੋਡ ਨੂੰ ਜਾਂਦੀ 33 ਫੁੱਟ ਚੋੜੀ ਸੜਕ ‘ਤੇ ਦੁਕਾਨਾਂ ਅੱਗੇ ਬਣਾਏ ਗਏ ਗੈਰਕਾਨੂੰਨੀ ਥੜਿਆਂ ਤੇ ਨਜਾਇਜ ਕਬਜਿਆਂ ਨੂੰ ਜੇ.ਸੀ.ਬੀ ਮਸ਼ੀਨ ਨਾਲ ਢਹਿ-ਢੇਰੀ ਕਰ ਦਿੱਤਾ ਗਿਆ। ਨਗਰ ਪੰਚਾਇਤ ਭਿੱਖੀਵਿੰਡ ਵੱਲੋਂ ਕੀਤੀ ਇਸ ਕਾਰਵਾਈ ਨੂੰ ਸਮਝਦਾਰ ਲੋਕ ਯੋਗ ਦੱਸ ਰਹੇ ਹਨ, ਉਥੇ ਕਬਜਾਕਾਰੀ ਲੋਕ ਘੁਸਰ-ਮੁਸਰ ਕਰ ਰਹੇ ਹਨ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਾਰਜ ਸਾਧਕ ਅਫਸਰ ਭਿੱਖੀਵਿੰਡ ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਅੱਜ ਦੀ ਕਾਰਵਾਈ ਦੌਰਾਨ 33 ਫੁੱਟ ਪੂਰੀ ਸੜਕ ਨੂੰ ਕਬਜਿਆਂ ਤੋਂ ਮੁਕਤ ਨਹੀਂ ਕਰਵਾਇਆ ਜਾ ਸਕਿਆ। ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਜਾਇਜ ਕਬਜਿਆਂ ਨੂੰ ਤੁਰੰਤ ਹਟਾ ਲੈਣ ਤਾਂ ਬਹੁਤ ਵਧੀਆ ਗੱਲ ਹੈ, ਪਰ ਜੇਕਰ ਫਿਰ ਵੀ ਦੁਕਾਨਦਾਰਾਂ ‘ਤੇ ਅਸਰ ਨਾ ਹੋਇਆ ਤਾਂ ਕਾਨੂੰਨੀ ਕਾਰਵਾਈ ਤੋਂ ਸੰਕੋਚ
ਨਹੀ ਕੀਤਾ ਜਾਵੇਗਾ।
ਮੁੱਖ ਮਾਰਗਾਂ ‘ਤੇ ਨਜਾਇਜ ਕਬਜਿਆਂ ਖਿਲਾਫ ਵੀ ਹੋਵੇ ਕਾਰਵਾਈ : ਸਾਹਿਲ ਕੁਮਾਰ ਸਮਾਜਸੇਵਕ ਆਗੂ ਸਾਹਿਲ ਕੁਮਾਰ ਨੇ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਦੀ ਨਜਾਇਜ ਕਬਜਿਆਂ ਵਿਰੁੱਧ ਕੀਤੀ ਕਾਰਵਾਈ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਜਿਥੇ ਲੋਕ ਕਾਨੂੰਨ ਨੂੰ ਨਜਰ ਅੰਦਾਜ ਕਰਕੇ ਸਰਕਾਰੀ ਥਾਵਾਂ ‘ਤੇ ਕਬਜੇ ਕਰਦੇ ਹਨ, ਉਥੇ ਸੜਕ ਆਵਾਜਾਈ ਵਿਚ ਵਿਘਨ ਪਾਉਦੇ ਹਨ, ਜਿਸ ਨਾਲ ਸੜਕੀ ਹਾਦਸ਼ੇ ਹੋਣ ਕਾਰਨ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਵੀ ਜਾਣਾ ਪੈਂਦਾ ਹੈ। ਉਹਨਾਂ ਨੇ ਕਾਰਜ ਸਾਧਕ ਅਫਸਰ ਪਾਸੋਂ ਇਹ ਵੀ ਮੰਗ ਕੀਤੀ ਕਿ ਭਿੱਖੀਵਿੰਡ ਦੇ ਮੁੱਖ ਮਾਰਗਾਂ ‘ਤੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਵੱਲੋਂ ਕੀਤੇ
ਗਏ ਨਜਾਇਜ ਕਬਜਿਆਂ ਨੂੰ ਖਤਮ ਕੀਤਾ ਜਾਵੇ। ਉਹਨਾਂ ਨੇ ਈ.ੳ ਭਿੱਖੀਵਿੰਡ ਦਾ ਵਿਸ਼ੇਸ਼ ਧਿਆਨ ਸੜਕਾਂ ‘ਤੇ ਵਾਹਨ ਖੜੇ ਕਰਨ ਵਾਲੇ ਤੇ ਸੜਕ ‘ਤੇ ਕੂੜਾ-ਕਰਕਟ ਸੁੱਟਣ ਵਾਲੇ ਲੋਕਾਂ ਵੱਲ ਦਿਵਾਉਦਿਆਂ ਸਖਤ ਕਾਰਵਾਈ ਦੀ ਵੀ ਮੰੰਗ ਕੀਤੀ।