ਮੌਕੇ ਉੱਪਰ ਕਾਰਵਾਈ ਕਰਦੇ ਹੋਏ ਐੱਸ ਆਈ ਬਲਵੰਤ ਸਿੰਘ
ਨਿਰਵੈਰ ਸਿੰਘ ਸਿੰਧੀ
ਮਮਦੋਟ ,19 ਅਗਸਤ 2019 :- ਅੱਜ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਤਰਾਂ ਵਾਲੀ ਵਿਚ ਮਹੌਲ ਉਸ ਵੇਲੇ ਤਣਾਅ ਪੂਰਨ ਹੋ ਗਿਆ ਜਦੋ ਇੱਕ ਪੁਲਿਸ ਮੁਲਾਜਮ ਦੱਸੇ ਜਾਂਦੇ ਵਿਅਕਤੀ ਵੱਲੋਂ ਇੱਕ ਘਰ ਵਿਚ ਮੌਜੂਦ ਪਰਿਵਾਰ ਉੱਪਰ ਅਚਾਨਕ ਗੋਲੀ ਚਲਾ ਦਿੱਤੀ ਗਈ | ਮੌਕੇ ਉੱਪਰ ਜਾਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਇਥੋਂ ਨਜਦੀਕ ਪੈਂਦੇ ਪਿੰਡ ਤਰਾਂ ਵਾਲੀ ਦੇ ਨਾਲ ਲੱਗਦੀ ਢਾਣੀ ਅਮਰੀਕ ਸਿੰਘ ਵਾਲੀ ਦੇ ਰਹਿਣ ਵਾਲੇ ਸਿਵਿਲ ਹਸਪਤਾਲ ਮਮਦੋਟ ਵਿਖੇ ਜੇਰੇ ਇਲਾਜ ਪਾਲਾ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਓਹਨਾ ਨੇ ਕੁਝ ਸਮਾਂ ਪਹਿਲਾਂ ਪੁਲਿਸ ਮੁਲਾਜਮ ਓਮ ਪ੍ਰਕਾਸ਼ ਹਾਂਡਾ ਦੇ ਖਿਲਾਫ ਰਿਸ਼ਵਤ ਦੇ ਕੇਸ ਵਿਚ ਵਿਜੀਲੈਂਸ ਕੋਲ ਸ਼ਿਕਾਇਤ ਕਰਕੇ ਕੇਸ਼ ਦਰਜ ਕਰਵਾਇਆ ਸੀ ਜਿਸ ਨੂੰ ਲੈਕੇ ਉਕਤ ਪੁਲਿਸ ਮੁਲਾਜਮ ਸਾਡੇ ਉੱਪਰ ਰਾਜੀਨਾਮਾ ਕਰਨ ਵਾਸਤੇ ਦਬਾਅ ਬਣਾ ਰਿਹਾ ਸੀ ਜਿਸ ਵਾਸਤੇ ਅੱਜ ਉਹ ਆਪਣੇ ਸਾਥੀਆਂ ਸਮੇਤ ਸਾਡੇ ਘਰ ਪਹੁੰਚਿਆ ਜਿਥੇ ਅਸੀਂ ਉਸ ਨਾਲ ਰਾਜੀਨਾਮਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਗੁੱਸੇ ਵਿਚ ਆਕੇ ਉਕਤ ਮੁਲਾਜਮ ਨੇ ਮੈਨੂੰ ਧੱਕੇ ਨਾਲ ਆਪਣੀ ਗੱਡੀ ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਉਸਦੀ ਗੱਡੀ ਵਿਚ ਨਹੀਂ ਬੈਠਿਆ ਅਤੇ ਮੈਂ ਅੰਦਰ ਵੱਲ ਨੂੰ ਭੱਜ ਗਿਆ ਇਸ ਤੋਂ ਬੁਖਲਾਏ ਓਮ ਪ੍ਰਕਾਸ਼ ਹਾਂਡਾ ਨੇ ਮੇਰੇ ਉੱਪਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜੋ ਕਿ ਮੇਰੇ ਘਰ ਦੇ ਮੇਨ ਦਰਵਾਜੇ ,ਰਸੋਈ ਦੇ ਸ਼ੀਸ਼ੇ ਉੱਪਰ , ਅਤੇ ਅਦੰਰਲੇ ਦਰਵਾਜੇ, ਹੱਥ ਧੋਣ ਵਾਲੇ ਸ਼ੈਂਕ ਵਿਚ ਵੱਜੇ ਅਤੇ ਮੈਂ ਓਥੋਂ ਭੱਜਕੇ ਆਪਣੀ ਜਾਂ ਬਚਾਈ |
ਇਸ ਮੌਕੇ ਹਮਲਾਵਰ ਆਪਣੀ ਬੁਲੇਰੋ ਗੱਡੀ ਛੱਡ ਕੇ ਭੱਜ ਗਏ ਜਿੰਨਾ ਵਿਚੋਂ ਦੋ ਵਿਅਕਤੀ ਉੱਕਤ ਪੁਲਿਸ ਮੁਲਾਜਮ ਅਤੇ ਉਸਦਾ ਇੱਕ ਸਾਥੀ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ | ਓਧਰ ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਮਮਦੋਟ ਪੁਲਿਸ ਮੌਕੇ ਉੱਪਰ ਪਹੁੰਚ ਗਈ ਅਤੇ ਕਾਰਵਾਈ ਕੀਤੀ ਜਾ ਰਹੀ ਹੈ | ਜਦੋ ਇਸ ਸਬੰਧੀ ਥਾਣਾ ਮਮਦੋਟ ਦੇ ਮੁਖੀ ਜਸਵੰਤ ਸਿੰਘ ਲਾਡੋ ਨਾਲ ਗੱਲਬਾਤ ਕੀਤੀ ਤਾਂ ਓਹਨਾ ਕਿਹਾ ਕਿ ਇਸ ਕੇਸ ਦੀ ਪੈਰਵਾਈ ਐੱਸ ਆਈ ਬਲਵੰਤ ਸਿੰਘ ਕਰ ਰਹੇ ਹਨ | ਜਦੋ ਇਸ ਸਬੰਧੀ ਐੱਸ ਆਈ ਬਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਓਹਨਾ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ | ਦੋਸ਼ੀਆਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ |