ਪਠਾਨਕੋਟ, 20 ਅਗਸਤ 2019 - ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਅਗਲਾ ਰੋਜ਼ਗਾਰ ਮੇਲਾ 21 ਅਗਸਤ 2019 ਨੂੰ ਸਵੇਰੇ 10:00 ਵਜੇ ਜ਼ਿਲ੍ਹਾ ਬਿਉਰੋ ਰੋਜਗਾਰ ਅਤੇ ਕਾਰੋਬਾਰ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਲਗਾਏ ਜਾ ਰਹੇ ਰੋਜਗਾਰ ਮੇਲੇ ਵਿੱਚ ਤਿੰਨ ਤੋਂ ਚਾਰ ਕੰਪਨੀਆਂ ਹਿੱਸਾ ਲੈਣ ਗਈਆਂ।
ਉਨ੍ਹਾਂ ਕਿਹਾ ਕਿ ਚਾਹਵਾਨ ਬੇਰੋਜਗਾਰ ਪ੍ਰਾਰਥੀ 21 ਅਗਸਤ 2019 ਨੂੰ ਅਪਣੇ ਦਸਤਾਵੇਜ ਲੈ ਕੇ ਬਿਉਰੋ ਵਿਚ ਕਮਰਾ ਨੰ: 352 ਵਿਚ ਹਾਜ਼ਰ ਹੋ ਕੇ ਮੋਕੇ ਦਾ ਲਾਭ ਲੈ ਸਕਦੇ ਹਨ।