ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 20 ਅਗਸਤ - ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਆਫੀਸਰ ਕਲੱਬ ਵਿਖੇ ਹੋਈ ਜਿਸ 'ਚ ਇਲੈਕਟ੍ਰਾਨਿਕ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸਾਰਿਆਂ ਦੀ ਸਰਬਸੰਮਤੀ ਨਾਲ ਨਿਊਜ਼ 18 ਗਰੁੱਪ ਦੇ ਨਰੇਸ਼ ਕੁਮਾਰ ਸੇਠੀ ਨੂੰ ਪ੍ਰਧਾਨ ਬਣਾਇਆ ਗਿਆ। ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਸੁਸਾਇਟੀ ਦੇ ਇਸ ਤੋ ਪਹਿਲਾਂ ਰਹਿ ਚੁੱਕੇ ਪ੍ਰਧਾਨ ਜਗਤਾਰ ਦੁਸਾਂਝ ਨੇ ਨਰੇਸ਼ ਕੁਮਾਰ ਸੇਠੀ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਮੈਬਰਾਂ ਨੇ ਜਗਤਾਰ ਦੁਸਾਂਝ ਵੱਲੋਂ ਸੁਸਾਇਟੀ ਲਈ ਕੀਤੇ ਕੰਮਾਂ ਦੀ ਸਲਾਘਾ ਕੀਤੀ।
ਇਸ ਮੌਕੇ ਪਰਵਿੰਦਰ ਸਿੰਘ ਕੰਧਾਰੀ ਨੂੰ ਸਰਬਸੰਮਤੀ ਨਾਲ ਕਲੱਬ ਦਾ ਪੀ.ਆਰ.ਓ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਨਰੇਸ਼ ਕੁਮਾਰ ਸੇਠੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਬਾਕੀ ਆਹੁਦਿਆਂ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਤੇ ਪ੍ਰੇਮ ਪਾਸੀ, ਦੇਵਾਨੰਦ ਸ਼ਰਮਾਂ, ਗਗਨਦੀਪ ਸਿੰਘ, ਜੇ ਆਰ ਅਸ਼ੋਕ, ਤਰਸ਼ੇਮ ਚੋਪੜਾ , ਰਾਕੇਸ਼ ਸ਼ਰਮਾ, ਸੰਜੇ, ਸੁਖਜਿੰਦਰ ਸਹੋਤਾ ਆਦਿ ਹਾਜਰ ਸਨ।