ਗੁਰਦਾਸਪੁਰ, 20 ਅਗਸਤ - ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਅਤੇ ਪੰਚਾਇਤ, ਉੱਚ ਸਿੱਖਿਆ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਵਲੋਂ ਅੱਜ ਜਿਲੇ ਗੁਰਦਾਸਪੁਰ ਵਿਖੇ ਆਯੂਸ਼ਮੈਨ ਭਾਰਤ ਤਹਿਤ 'ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਸ੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਡਾ. ਕਿਸ਼ਨ ਚੰਦ ਸਿਵਲ ਸਰਜਨ ਵੀ ਮੋਜੂਦ ਸਨ। ਇਸ ਮੌਕੇ ਕੈਬਨਿਟ ਵਜ਼ੀਰ ਸ. ਬਾਜਵਾ ਵਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ 75ਵੇਂ ਜਨਮ ਵਰੇ•ਗੰਢ ਮੌਕੇ ਉਨਾਂ ਨੂੰ ਸ਼ਰਧਾਜਲੀ ਵੀ ਭੇਂਟ ਕੀਤੀ ਗਈ। ਸਮਾਗਮ ਦੇ ਆਖਰ ਵਿਚ ਸ. ਬਾਜਵਾ ਵਲੋਂ ਲਾਭਪਾਤਰੀਆਂ ਨੂੰ ਈ-ਕਾਰਡ ਵੀ ਵੰਡੇ ਗਏ।
ਸਥਾਨਕ ਪੰਚਾਇਤ ਭਵਨ ਵਿਖੇ ਕਰਵਾਏ ਜਿਲਾ ਪੱਧਰੀ ਸਮਾਗਮ ਦੌਰਾਨ ਹਾਜਰੀਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਵਜ਼ੀਰ ਸ. ਬਾਜਵਾ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ 75ਵੇਂ ਜਨਮ ਵਰੇ•ਗੰਢ ਮੌਕੇ ਸੂਬਾ ਸਰਕਾਰ ਵਲੋਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਦੇ 43 ਲੱਖ ਪਰਿਵਾਰਾਂ ਨੂੰ ਮੁਫਤ ਸਿਹਤ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਹਰ ਸਾਲ 300 ਕਰੋੜ ਰੁਪਏ ਇਸ ਉੱਪਰ ਖਰਚ ਕਰੇਗੀ।
ਸ. ਬਾਜਵਾ ਨੇ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਪੰਜੀਕ੍ਰਿਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿਖੇ ਦਾਖਲ ਹੋਣ ਤੇ ਸਾਲਾਨਾ 5 ਲੱਖ ਰੁਪਏ ਤਕ ਦੇ ਨਗਦੀ ਰਹਿਤ ਸਿਹਤ ਬੀਮੇ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਅਤੇ ਪੰਜੀਕ੍ਰਿਤ ਪਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿਚ ਮਿਆਰੀ ਸਿਹਤ ਸਹੂਲਤ ਦਿੱਤੀ ਜਾਵੇਗੀ। ਉਨ•ਾਂ ਜ਼ਿਲਾ ਗੁਰਦਾਸਪੁਰ ਦੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਯੋਗ ਲਾਭਪਾਤਰੀਆਂ ਦੀ ਵੱਧ ਤੋਂ ਵੱਧ ਤੇਜ਼ੀ ਗਤੀ ਨਾਲ ਰਜਿਸ਼ਟਰੇਸ਼ਨ ਕੀਤੀ ਜਾਵੇ ਤਾਂ ਜੋ ਸਰਕਾਰ ਵਲੋਂ ਦਿੱਤੀ ਗਈ ਸਹੂਲਤ ਦਾ ਲਾਭਪਾਤਰੀ ਸਮੇਂ ਸਿਰ ਲਾਭ ਹਾਸਿਲ ਕਰ ਸਕਣ। ਸ. ਬਾਜਵਾ ਨੇ ਅੱਗੇ ਕਿਹਾ ਕਿ ਕੈਪਟਨ ਸਰਕਾਰ ਸੂਬਾ ਵਾਸੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਰ ਲਾਭਪਾਤਰੀ ਤਕ ਪੁਜਦਾ ਕੀਤਾ ਗਿਆ ਹੈ।
ਸ. ਬਾਜਵਾ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀ ਦੀ ਕੈਸ਼ਲੈੱਸ 05 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ। ਸਮਾਜਿਕ-ਆਰਥਿਕ ਅਤੇ ਜਾਤੀ ਗਣਗਣਨਾ 2011 ਵਿਚ ਸ਼ਾਮਿਲ ਪਰਿਵਾਰ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਕ, ਕਿਸਾਨ ਪਰਿਵਾਰ (ਜੇ ਫਾਰਮ ਧਾਰਕ), ਉਸਾਰੀ ਭਲਾਈ ਬੋਰਡ ਅਤੇ ਪੰਜੀਕ੍ਰਿਤ ਉਸਾਰੀ ਕਾਮੇ ਇਸ ਸਕੀਮ ਦਾ ਲਾਭ ਹਾਸਿਲ ਕਰ ਸਕਦੇ ਹਨ। ਲਾਭਪਾਤਰੀ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਇਲਾਜ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਦੀ ਪਹਿਲ ਕਦਮੀ ਸਦਕਾ ਇਸ ਸਕੀਮ ਤਹਿਤ ਲੋਕਤੰਤਰ ਦੇ ਚੋਥੇ ਥੰਮ ਮੀਡੀਆ ਖੇਤਰ ਵਿਚ ਕੰਮ ਕਰ ਰਹੇ ਸਾਥਆਂ ਜਿਨੇ ਦੇ ਸੂਬਾ ਸਰਕਾਰ ਵਲੋਂ 'ਯੈਲੋ ਕਾਰਡ' ਅਤੇ ਐਕਰੀਡੇਟਿਡ ਕਾਰਡ' ਬਣੇ ਹਨ, ਉਨਾਂ ਨੂੰ ਵੀ ਸਕੀਮ ਤਹਿਤ ਲਾਭ ਪ੍ਰਦਾਨ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕੈਬਨਿਟ ਮੰਤਰੀ ਸ. ਬਜਾਵਾ ਨੂੰ ਯਕੀਨ ਦਿਵਾਉਦਿਆਂ ਕਿਹਾ ਕਿ ਆਯੂਸ਼ਮੈਨ ਭਾਰਤ ਤਹਿਤ 'ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਲਾਭਪਤਾਰੀ ਨੂੰ ਸਿਹਤ ਸਹੂਲਤ ਪ੍ਰਦਾਨ ਲਈ ਕੋਈ ਢਿੱਲਮੱਠ ਨਹੀ ਵਰਤੀ ਜਾਵੇਗੀ ਤੇ ਸਮੂਹ ਸਰਕਾਰੀ ਹਸਪਤਾਲਾਂ, ਲੇਬਰ, ਐਕਸਾਈਜ਼, ਖੇਤੀਬਾੜੀ ਵਿਭਾਗ, ਤੇ ਕਾਮਨ ਸਰਵਿਸ ਸੈਂਟਰ ਆਦਿ ਤੇ ਬੈਨਰ ਤੇ ਹੋਰਡਿੰਗ ਬੋਰਡ ਲਗਾ ਕੇ ਲੋਕਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਲਾਭਪਾਤਰੀ ਇਸ ਸਕੀਮ ਤਹਿਤ ਆਪਣੀ ਰਜਿਸ਼ਟਰੇਸ਼ਨ ਕਰਵਾਉਣ। ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਹਸਪਤਾਲਾਂ ਵਿਚ ਲਾਭਪਾਤਰੀਆਂ ਦੀ ਰਜਿਸ਼ਟਰੇਸ਼ਨ ਕਰਨ ਲਈ ਸਪੈਸ਼ਲ ਕਾਊਂਟਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਵੀ ਲਾਭਪਾਤਰੀ ਸਿਹਤ ਸੰਸਥਾ ਵਿਚ ਆਵੇ ਉਸਦੀ ਰਜਿਸ਼ਟਰੇਸ਼ਨ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਚੱਲ ਰਹੇ ਕਾਮਨ ਸਰਵਿਸ ਸੈਂਟਰ ਵਿਚ ਵੀ 30 ਰੁਪਏ ਦੇ ਕੇ ਲਾਭਪਾਤਰੀ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ। ਲਾਭਪਾਤਰੀ ਆਪਣੀ ਪਾਤਰਤਾ ਦੇਖਣ ਲਈ ਅਤੇ ਈ-ਕਾਰਡ ਬਣਾਉਣ ਲਈ www.shapunjab.in ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹਨ। ਨਜ਼ਦੀਕੀ ਕਾਮਨ ਸਰਵਿਸ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਸੂਚੀਬੱਧ ਪ੍ਰਾਈਵੇਟ ਹਸਪਤਾਲ ਅਤੇ ਸਰਕਾਰੀ ਹਸਪਤਾਲ ਵਿਚ ਅਰੋਗਿਆ ਮਿੱਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਕਾਰਡ ਜਾਰੀ ਕਰਵਾਉਣ ਲਈ ਆਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ (ਛੋਟੇ ਵਪਾਰੀਆਂ ਲਈ) ਅਤੇ ਪੰਜੀਕ੍ਰਿਤ ਕਾਰਡ (ਉਸਾਰੀ ਕਾਮਿਆਂ ਲਈ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਜ਼ਿਲੇ ਅੰਦਰ 2 ਲੱਖ 53 ਹਜ਼ਾਰ ਲਾਭਪਾਤਰੀ ਹਨ। ਜਿਲੇ ਦੇ 11 ਸਰਕਾਰੀ ਹਸਪਤਾਲ ਅਤੇ 10 ਪ੍ਰਾਈਵੇਟ ਹਸਪਤਾਲ ਸੀਬੱਧ ਕੀਤੇ ਗਏ ਹਨ, ਜਿਥੇ ਲਾਭਪਾਤਰੀ ਇਸ ਸਕੀਮ ਦਾ ਲਾਭ ਹਾਸਿਲ ਕਰ ਸਕਣਗੇ।
ਇਸ ਮੌਕੇ ਸਰਵ ਸ੍ਰੀ ਲਖਵਿੰਦਰ ਸਿੰਘ ਰੰਧਾਵਾ ਡੀ.ਡੀ.ਪੀ.ਓ, ਦਰਸ਼ਨ ਮਹਾਜਨ ਸੀਨੀਅ੍ਰ ਕਾਂਗਰਸੀ ਆਗੂ, .ਡਾ. ਸੁਨੀਤਾ ਭੱਲਾ ਸਹਾਇਕ ਸਿਵਲ ਸਰਜਨ, ਡਾ. ਭੱਲਾ ਐਸ।ਐਮ.ਓ ਬਟਾਲਾ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਂਸਲਰ, ਸਿਹਤ ਅਧਿਕਾਰੀ ਤੇ ਲਾਭਪਾਤਪਰੀ ਮੋਜੂਦ ਸਨ।