← ਪਿਛੇ ਪਰਤੋ
ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਫੜ੍ਹਨ ਵਾਲੇ ਪਾਕਿਸਤਾਨੀ ਕਮਾਂਡਰ ਨੂੰ ਸੁਰੱਖਿਆ ਬਲਾਂ ਵੱਲੋਂ ਢੇਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਐੱਲਓਸੀ 'ਤੇ ਭਾਰਤੀ ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ ਸੂਬੇਦਾਰ ਅਹਿਮਦ ਖਾਨ ਮਾਰਿਆ ਗਿਆ। ਇਸ ਸਾਲ ਫਰਵਰੀ 'ਚ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਦਾ ਜਹਾਜ਼ ਪਾਕਿਸਤਾਨ 'ਚ ਕਰੈਸ ਹੋ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਆਰਮੀ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਫੌਜ ਦੇ ਸਪੈਸ਼ਲ ਸਰਵਿਸ ਗਰੁੱਪ ਦੇ ਸੂਬੇਦਾਰ ਅਹਿਮਦ ਖਾਨ ਨੂੰ ਭਾਰਤੀ ਫੌਜ ਵੱਲੋਂ ਕੰਟਰੋਲ ਰੇਖਾ ਦੇ ਨਕਿਆਲ ਸੈਕਟਰ 'ਚ 17 ਅਗਸਤ ਨੂੰ ਉਸ ਸਮੇਂ ਢੇਰ ਕਰ ਦਿੱਤਾ ਗਿਆ ਜਿਸ ਸਮੇਂ ਉਹ ਦਹਿਸ਼ਤ-ਗਰਦਾ ਨੂੰ ਭਾਰਤ 'ਚ ਐਂਟਰੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
Total Responses : 266