← ਪਿਛੇ ਪਰਤੋ
ਚੰਡੀਗੜ੍ਹ, 20 ਅਗਸਤ, 2019 - ਪੰਜਾਬ ਵਿੱਚ ਅੱਜ ਕੈਪਟਨ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ। ਜਿਸ ਤੋਂ ਬਾਅਦ ਇਸ ਯੋਜਨਾ ਦੇ ਲਾਂਚ ਕੀਤੇ ਜਾਣ ਦੇ ਕੁੱਝ ਮਿੰਟਾਂ ਬਾਅਦ ਹੀ ਜਗਜੀਤ ਸਿੰਘ ਨਾਂਅ ਦਾ ਸਖਸ਼ ਹਸਪਤਾਲ 'ਚ ਪਹਿਲਾ ਮਰੀਜ ਭਰਤੀ ਹੋਇਆ। ਉਸ ਨੂੰ ਕਰੀਬ ਦੁਪਹਿਰ 3:30 ਵਜੇ ਉਸਨੂੰ ਮੈਡੀਸਿਟੀ ਮਲਟੀਸਪੈਸ਼ਲਿਟੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਸੜਕ ਹਾਦਸੇ 'ਚ ਜਗਜੀਤ ਸਿੰਘ ਨੂੰ ਗੰਭੀਰ ਰੂਪ ਨਾਲ ਸੱਟਾਂ ਲੱਗੀਆਂ।
Total Responses : 108