ਫਾਈਲ ਫੋਟੋ
ਟੋਰਾਂਟੋ, 21 ਅਗਸਤ 2019 - ਟੋਰਾਂਟੋ ਦਾ ਪੰਜਾਬ ਡੇਅ ਮੇਲਾ ਤੇ ਟਰੱਕ ਸ਼ੋਅ ਅਗਸਤ 24 ਦਿਨ ਸ਼ਨੀਵਾਰ ਨੂੰ ਵੁਡਬਾਈਨ ਮਾਲ ਵਿੱਚ ਕਰਵਾਇਆ ਜਾ ਰਿਹਾ ਹੈ ।
ਇਸ ਮੇਲੇ ਦੇ ਪ੍ਰਬੰਧਕ ਜਸਵਿੰਦਰ ਸਿੰਘ ਖੋਸਾ ਤੇ ਮੀਡੀਆ ਐਡਵਾਈਜ਼ਰ ਪੁਸਪਿੰਦਰ ਸੰਧੂ ਨੇ ਦੱਸਿਆ ਕਿ ਜਿਥੇ 11 ਤੋ 01.00 ਬੀਬੀਆਂ ਦੀਆਂ ਤੀਆਂ ਦਾ ਮੇਲਾ ਹੋਵੇਗਾ , ਫਿਰ ਕਬੂਤਰਾਂ ਦੀ ਬਾਜੀ, ਕੁੱਤਿਆ ਦੀਆ ਦੌੜਾ,ਟਰੱਕ ਸ਼ੋਅ ਤੇ ਜੀਪਾਂ ਦਾ ਸ਼ੋਅ,ਸੀਪ ਦੀ ਬਾਜੀ,ਤੇ ਫਿਰ ਦੇਰ ਸ਼ਾਮ ਤੱਕ ਖੁੱਲਾ ਅਖਾੜਾ ਹੋਵੇਗਾ ਜਿਸ ਵਿੱਚ ਦਿਲਪ੍ਰੀਤ ਢਿੱਲੋਂ, ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ, ਸਿੱਪੀ ਗਿੱਲ, ਜੱਸ ਬਾਜਵਾ,ਹੈਰੀ ਸੰਧੂ, ਜਿੰਮੀ ਕਲੇਰ,ਬਾਨੀ ਸੰਧੂ, ਬੁਕਣ ਜੱਟ,ਰਣਜੀਤ ਮਣੀ,ਪਰਮਜੀਤ ਹੰਸ ,ਕਮਲ ਗਰੇਵਾਲ, ਕੇ-ਰਾਜ, ਜਸਪਾਲ ਮਾਨ, ਜੱਸੀ ਧਨੌਲਾ ,ਮਨਿੰਦਰ ਮੋਗਾ ਤੇ ਹੋਰ ਬਹੁਤ ਸਾਰੇ ਕਲਾਕਾਰ ਆ ਰਹੇ ਨੇ।
ਹੋਰ ਜਾਣਕਾਰੀ ਲਈ ਪ੍ਰਬੰਧਕਾਂ ਨੂੰ 416 894 9400 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।