ਬਲਜਿੰਦਰ ਸੇਖਾ
ਬਰੈਂਪਟਨ (ਕੈਨੇਡਾ), 21 ਅਗਸਤ 2019: ਬਰੈਂਪਟਨ ਵਿੱਚ ਰਹਿਣ ਵਾਲੀ ਇੱਕ ਗਰਭਵਤੀ ਸਿੱਖ ਔਰਤ ਸੋਮਵਾਰ ਤੋਂ ਲਾਪਤਾ ਹੈ।
ਬਰਿੰਦਰ ਕੌਰ (34), ਜੋ ਕਿ ਅੱਠ ਮਹੀਨਿਆਂ ਦੀ ਗਰਭਵਤੀ ਹੈ, ਨੂੰ ਆਖਰੀ ਵਾਰ 19 ਅਗਸਤ ਨੂੰ ਬਰੈਂਪਟਨ ਦੇ ਬ੍ਰਾਮਲਿਆ ਰੋਡ ਅਤੇ ਬਲੈਕ ਫੌਰੈਸਟ ਡ੍ਰਾਇਵ ਖੇਤਰ ਵਿੱਚ ਦੇਖਿਆ ਗਿਆ ਸੀ।
ਬਰਿੰਦਰ ਦਾ ਕੱਦ ਪੰਜ ਫੁੱਟ ਇਕ ਇੰਚ ਅਤੇ ਭਾਰ 165 ਪੌਂਡ ਹੈ। ਉਸਦੀਆਂ ਅੱਖਾਂ ਭੂਰੇ ਰੰਗ ਦੀਆਂ ਹਨ ਅਤੇ ਲੰਮੇ, ਸਿੱਧੇ ਕਾਲੇ ਵਾਲ ਹਨ।