ਨਵੀਂ ਦਿੱਲੀ, 21 ਅਗਸਤ 2019 - ਭਾਜਪਾ 'ਤੇ ਹਮੇਸ਼ਾ ਦਾਗੀ ਮੰਤਰੀਆਂ ਨੂੰ ਸਿਆਸਤ 'ਚ ਜਗ੍ਹਾ ਦੇਣ ਦੇ ਇਲਜ਼ਾਮ ਲੱਗਦੇ ਆਏ ਹਨ। ਹਾਲ ਹੀ ਵਿਚ ਇੱਕ ਅਜਿਹਾ ਹੀ ਮਾਮਲਾ ਹੋਰ ਸਾਹਮਣੇ ਆਇਆ ਹੈ। ਸਾਲ 2012 ਵਿਚ, ਭਾਜਪਾ ਨੇਤਾ ਲਕਸ਼ਮਣ ਸਵਾਦੀ, ਸੀ.ਸੀ. ਪਾਟਿਲ ਅਤੇ ਕ੍ਰਿਸ਼ਣਾ ਪਾਲੇਮਾਰ ਨੇ ਵਿਧਾਨ ਸਭਾ ਵਿਚ ਪੌਰਨ ਦੇਖਦੇ ਹੋਏ ਫੜੇ ਜਾਣ ਤੋਂ ਬਾਅਦ ਕਰਨਾਟਕ ਦੇ ਮੰਤਰੀਆਂ ਤੋਂ ਅਸਤੀਫਾ ਦੇ ਦਿੱਤਾ ਸੀ।
ਪਰ ਹੁਣ ਸੱਤ ਸਾਲ ਬਾਅਦ, ਉਨ੍ਹਾਂ ਵਿਚੋਂ ਦੋ - ਪਾਟਿਲ ਅਤੇ ਸਾਵਦੀ - ਰਾਜ ਮੰਤਰੀ ਮੰਡਲ ਵਿਚ ਵਾਪਸ ਆ ਗਏ ਹਨ। 'ਦ ਪ੍ਰਿੰਟ' ਦੀ ਰਿਪੋਰਟ ਅਨੁਸਾਰ ਜਦੋਂ ਕਿ ਪਾਟਿਲ ਇੱਕ ਚੁਣੇ ਗਏ ਵਿਧਾਇਕ ਹਨ, ਸਵਾਦੀ 2018 ਦੇ ਵਿਧਾਨ ਸਭਾ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਤੋਂ ਹਾਰ ਗਿਆ ਸੀ।
ਦੋਹਾਂ ਮੰਤਰੀਆਂ ਦੇ ਮੰਤਰੀ ਮੰਡਲ 'ਚ ਵਾਪਸ ਆ ਜਾਣ 'ਤੇ ਅਲੋਚਕਾਂ ਵੱਲੋਂ ਕਾਫੀ ਕਿੰਤੂ ਪ੍ਰੰਤੂ ਕੀਤੀ ਜਾ ਰਹੀ ਹੈ।