ਗੁਰਨਾਮ ਸਿੱਧੂ
ਫਿਰੋਜ਼ਪੁਰ 21 ਅਗਸਤ - ਕਥਿਤ ਬਦਲਾ ਲਓ ਭਾਵਨਾ ਨਾਲ ਜ਼ੋਨਲ ਪ੍ਰਧਾਨ ਬਲਵੀਰ ਵੋਹਰਾ ਉਪ ਮੰਡਲ ਅਫਸਰ ਗੁਰੂਹਰਸਹਾਏ ਅਤੇ ਬਖਸ਼ੀਸ਼ ਸਿੰਘ ਜੇਈ ਗੁਰੂਹਰਸਹਾਏ ਦੀਆਂ ਬਦਲੀਆਂ ਕਰ ਦੇਣ ਦੇ ਵਿਰੋਧ ਵਿਚ ਅੱਜ ਇਥੇ ਯੂਨੀਅਨ ਵੱਲੋਂ ਜ਼ੋਰਦਾਰ ਧਰਨਾ ਦਿੱਤਾ ਗਿਆ।
ਇਹ ਦੋਸ਼ ਲਾਇਆ ਗਿਆ ਕਿ ਐੱਸਈ (ਡੀਐੱਸ) ਫਿਰੋਜ਼ਪੁਰ ਵੱਲੋਂ ਮੀਟਿੰਗ ਕਰਨ ਦੇ ਬਾਵਜੂਦ ਕੌਂਸਲ ਨੂੰ ਮਾਨਤਾ ਨਹੀਂ ਦਿੱਤੀ ਗਈ ਜਿਸ ਕਾਰਨ ਕੌਂਸਲ ਵੱਲੋਂ ਐੱਸਈ ਦੇ ਅੜੀਅਲ ਵਤੀਰੇ ਅਤੇ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਕਰ ਦਿੱਤਾ ਗਿਆ ਹੈ। ਯੂਨੀਅਨ ਵਲੋ ਫੈਸਲਾ ਕੀਤਾ ਗਿਆ ਕਿ ਅਸੀਂ ਪੰਜਾਬ ਵਿਚ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਰਕੇ ਸਿਰਫ ਸਪਲਾਈ ਨੂੰ ਬਹਾਲ ਰੱਖਣ ਲਈ ਵਚਨਬੱਧ ਹਾਂ, ਤਾਂ ਜੋ ਲੋਕਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾ ਸਕੇ।
ਇਸ ਮੌਕੇ ਵੱਖ ਵੱਖ ਬੁਲਾਰਿਆ ਨੇ ਬੋਰਡ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਇਸ ਐੱਸਈ ਨੰ ਇਥੋਂ ਬਦਲਿਆ ਜਾਵੇ, ਕਿਉਂਕਿ ਜਦੋਂ ਤੋਂ ਇਥੇ ਆਇਆ ਹੈ ਜੇਈਜ਼ ਦੀਆਂ ਗੈਰ ਹਾਜ਼ਰੀਆਂ ਲਾਉਣਾ ਅਤੇ ਜੇਈਜ਼ ਨੂੰ ਬਲੈਕ ਮੇਲ ਕਰਦਾ ਆ ਰਿਹਾ ਹੈ। ਅਜਿਹੇ ਮਾਹੌਲ ਵਿਚ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਫੈਸਲਾ ਲਿਆ ਕਿ ਜਦ ਤੱਕ ਐੱਸਈ ਇਥੋਂ ਬਦਲਿਆ ਨਹੀਂ ਜਾਂਦਾ ਅਸੀਂ ਅਜਿਹੇ ਅਫਸਰ ਥੱਲੇ ਕੰਮ ਨਹੀਂ ਕਰਨਾ ਤੇ ਅੱਜ ਤੋਂ ਲਗਾਤਾਰ ਧਰਨੇ ਤੇ ਬੈਠਾਂਗੇ। ਇਸ ਧਰਨੇ ਨੂੰ ਬਲਜੀਤ ਸਿੰਘ ਬਰਾੜ ਪ੍ਰਧਾਨ ਸ਼ਹਿਰੀ ਮੰਡਲ, ਗੁਰਪ੍ਰੀਤ ਸਿੰਘ ਜ਼ੀਰਾ ਮੰਡਲ ਪ੍ਰਧਾਨ, ਰਜਨੀਸ਼ ਢੀਂਗਰਾ ਪ੍ਰੈਸ ਸੈਕਟਰੀ ਸਰਕਲ ਫਿਰੋਜ਼ਪੁਰ ਅਤੇ ਗੁਰਚੇਤ ਸਿੰਘ ਆਦਿ ਹਾਜ਼ਰ ਸਨ।