← ਪਿਛੇ ਪਰਤੋ
ਫਰੀਦਕੋਟ, 21 ਅਗਸਤ 2019 - ਸੀਆਈਏ ਸਟਾਫ ਫਰੀਦਕੋਟ ਵੱਲੋਂ ਚਾਰ ਖਤਰਨਾਕ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਇਨ੍ਹਾਂ ਦਾ ਇੱਕ ਸਾਥੀ ਮੌਕੇ ਤੋਂ ਭੱਜਣ 'ਚ ਕਾਮਯਾਬ ਰਿਹਾ। ਪੁਲਿਸ ਵੱਲੋਂ ਫੜ੍ਹੇ ਗਏ ਬਦਮਾਸ਼ਾਂ ਕੋਲੋਂ ਪੁਲਿਸ ਨੇ ਤਿੰਨ ਰਿਵਾਲਵਰ ਅਤੇ 31 ਕਾਰਤੂਸ ਬਰਾਮਦ ਕੀਤੇ ਹਨ। ਐਸਐਸਪੀ ਰਾਜਬਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਫ਼ਰੀਦਕੋਟ ਦੀ ਬੰਦ ਪਈ ਸ਼ੂਗਰ ਮਿਲ 'ਚੋਂ ਉਪਰੋਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ ਪੁਲਿਸ ਵੱਲੋਂ ਫਰਾਰ ਹੋਏ ਬਦਮਾਸ਼ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੈ ਮੁਲਜ਼ਮਾਂ ਦੇ ਚੌਥੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
Total Responses : 863