← ਪਿਛੇ ਪਰਤੋ
ਗੁਰਨਾਮ ਸਿੱਧੂ
ਫਿਰੋਜ਼ਪੁਰ, 21 ਅਗਸਤ 2019 - ਕੁਦਰਤੀ ਕਰੋਪੀਆਂ ਦੀ ਮਾਰ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਦੀ ਪੂਰਤੀ ਲਈ ਸਰਕਾਰ ਹੀ ਲੋਕਾ ਲਈ ਵੱਡਾ ਆਸਰਾ ਬਣਦੀ ਹੈ ਪਰ ਇਸ ਵੇਲੇ ਪੰਜਾਬ 'ਚ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਦੀ ਪੂਰਤੀ ਲਈ ਲੋਕਾ ਨੂੰ ਮੌਜ਼ੂਦਾ ਪੰਜਾਬ ਸਰਕਾਰ 'ਤੇ ਕੋਈ ਯਕੀਨ ਨਹੀ ਰਿਹਾ ਕਿਉਕਿ ਇਸ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਕੋਈ ਵੀ ਪੂਰਾ ਨਹੀ ਕੀਤਾ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਪਰੈਸ ਬਿਆਨ 'ਚ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵੱਲੋਂ ਪਿਛਲੇ ਸਾਲ ਦਰਿਆਈ ਏਰੀਏ 'ਚ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਕਰੋੜਾਂ ਰੁਪਏ ਕਾਗਜਾਂ ਵਿੱਚ ਹੀ ਵੰਡ ਕੇ ਖੁਰਦ ਬੁਰਦ ਕਰ ਦਿੱਤੇ ਹਨ ਜਦ ਕਿ ਕਿਸੇ ਵੀ ਕਿਸਾਨ ਨੂੰ ਸਰਕਾਰੀ ਮਦਦ ਦਾ ਇੱਕ ਰੁਪਈਆ ਵੀ ਨਹੀ ਮਿਲਿਆ। ਇਸੇ ਤਰ੍ਹਾ ਹੁਣ ਵੀ ਸਰਕਾਰ ਵੱਲੋਂ 100 ਕਰੋੜ ਦਾ ਹੁਕਮ ਜਾਰੀ ਕੀਤਾ ਗਿਆ ਹੈ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੁਝ ਵੀ ਰਾਹਤ ਦੇਣ ਵਾਲਾ ਨਹੀਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਅਵੇਸਲੇਪਣ ਕਾਰਨ ਬਹੁਤ ਸਾਰੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜੋ ਪ੍ਰਸ਼ਾਸ਼ਨ ਦੇ ਪਹਿਲਾਂ ਸੁਚੇਤ ਹੋਇਆਂ ਬਚ ਸਕਦੇ ਸਨ। ਬਰਾੜ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਸਮੂਹ ਲੋਕਾਂ ਦਾ ਸਾਰਾ ਕਰਜਾ ਤਰੁੰਤ ਮਾਫ ਕੀਤਾ ਜਾਵੇ ਅਤੇ ਖਰਾਬ ਹੋਈਆਂ ਫਸਲਾਂ, ਘਰਾਂ ਅਤੇ ਹੋਰ ਜਾਨੀ ਮਾਲੀ ਨੁਕਸਾਨ ਦਾ ਸਰਕਾਰ ਤਰੁੰਤ ਮੁਆਵਜ਼ਾ ਲੋਕਾਂ ਤੱਕ ਪੁਜਦਾ ਕਰੇ ਤਾਂ ਜੋ ਦੁਖੀ ਮਨ ਨਾਲ ਘਰੋਂ ਬੇਘਰ ਹੋਏ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ।
Total Responses : 934