← ਪਿਛੇ ਪਰਤੋ
ਗੁਰਨਾਮ ਸਿੱਧੂ ਹੁਸੈਨੀਵਾਲਾ (ਫਿਰੋਜ਼ਪੁਰ) 21 ਅਗਸਤ 2019: ਹਿੰਦ - ਪਾਕਿ ਸਰਹੱਦ 'ਤੇ ਪੈਂਦੇ ਪਾਕਿਸਤਾਨੀ ਪਿੰਡ ਭਿੱਖੀਵਿੰਡ ਦੇ ਵੀ ਪਾਣੀ ਦੀ ਲਪੇਟ ਵਿਚ ਆ ਜਾਣ ਦਾ ਸਮਾਚਾਰ ਹੈ। ਮੌਕੇ ਤੋਂ ਲਈ ਜਾਣਕਾਰੀ ਅਨੁਸਾਰ ਭਾਰਤ ਦੇ ਪਿੰਡ ਟੇਂਡੀ ਵਾਲਾ ਦੇ ਕੋਲ ਅਤੇ ਕੰਡਿਆਲੀ ਤਾਰ ਦੇ ਨਾਲ ਵੱਸਦੇ ਪਾਕਿਸਤਾਨੀ ਪਿੰਡ ਭਿੱਖੀਵਿੰਡ ਵਿਚ ਵੀ ਪਾਣੀ ਆ ਜਾਣ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਟੇਂਡੀ ਵਾਲਾ ਤੋਂ ਵੇਖੀਏ ਤਾਂ ਤਾਰ ਦੇ ਨਾਲ ਲਗਦੇ ਇਸ ਪਿੰਡ ਵਿੱਚ ਪਾਣੀ ਭਰਿਆ ਸਾਫ ਨਜ਼ਰ ਆ ਰਿਹਾ ਹੈ। ਪਾਕਿਸਤਾਨ ਆਰਮੀ ਆਪਣੇ ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਦੀ ਨਜਰ ਆ ਰਹੀ ਹੈ। ਕੱਲ੍ਹ ਪਾਕਿਸਤਾਨ ਦੇ ਪਿੰਡ ਰੱਜੀ ਵਾਲਾ ਤੋਂ ਪਾਕਿ ਵੱਲੋ ਸਤਲੁਜ ਦਾ ਧੁੱਸੀ ਬੰਨ੍ਹ ਤੋੜਿਆ ਗਿਆ ਸੀ ਤਾਂ ਜੋ ਪਾਣੀ ਭਾਰਤ ਵਾਲੇ ਪਾਸੇ ਜਾ ਸਕੇ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਕਿਸਤਾਨੀ ਪਿੰਡ ਵੀ ਇਸ ਦੀ ਮਾਰ ਵਿੱਚ ਆ ਚੁੱਕੇ ਹਨ। ਖਦਸ਼ਾ ਹੈ ਕਿ ਪਾਕਿਸਤਾਨ ਦੇ ਕਈ ਪਿੰਡ ਪਾਣੀ ਦੀ ਮਾਰ ਵਿਚ ਆ ਚੁੱਕੇ ਹਨ।
Total Responses : 108