← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ, 21 ਅਗਸਤ 2019 : ਜ਼ਿਲ੍ਹਾ ਜ਼ੇਲ੍ਹ ਮਾਨਸਾ ਵਿਖੇ ਬੀਤੇ ਦਿਨੀਂ ਜ਼ੇਲ੍ਹ ਮੁਲਾਜ਼ਮਾਂ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਇੱਕ ਕੈਦੀ ਕੋਲੋਂ ਮੋਬਾਇਲ ਬਰਾਮਦ ਹੋਣ 'ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਜ਼ੇਲ੍ਹ ਅਧਿਕਾਰੀ ਦੀ ਸ਼ਿਕਾਇਤ 'ਤੇ ਉਸ ਕੈਦੀ ਖਿਲਾਫ਼ ਇੱਕ ਵੱਖਰਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ 'ਚ ਅਦਾਲਤ ਵੱਲੋਂ ਸੁਣਾਈ ਜ਼ਿਲ੍ਹਾ ਜ਼ੇਲ੍ਹ ਮਾਨਸਾ 'ਚ ਸਜ਼ਾ ਕੱਟ ਰਹੇ ਕੈਦੀ ਮੁਨੀਸ਼ ਕੁਮਾਰ ਵਾਸੀ ਮਾਨਸਾ ਦੀ ਬੈਰਕ ਦੀ ਜਦ ਜ਼ੇਲ੍ਹ ਮੁਲਾਜ਼ਮਾਂ ਨੇ ਆਪਣੇ ਅਧਿਕਾਰੀਆਂ ਦੀ ਦੇਖ–ਰੇਖ 'ਚ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਸੈਮਸੰਗ ਕੰਪਨੀ ਦਾ ਮੋਬਾਇਲ, ਸਿਮ ਅਤੇ ਬੈਟਰੀ ਬਰਾਮਦ ਹੋਈ, ਜਿਸ 'ਤੇ ਸਹਾਇਕ ਸੁਪਰਡੈਂਟ ਜ਼ਿਲ੍ਹਾ ਜ਼ੇਲ੍ਹ ਮਾਨਸਾ ਪੁਨੀਤ ਕੁਮਾਰ ਦੀ ਸ਼ਿਕਾਇਤ 'ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਉਕਤ ਕੈਦੀ ਖਿਲਾਫ਼ ਇੱਕ ਵੱਖਰਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ।
Total Responses : 188