← ਪਿਛੇ ਪਰਤੋ
ਫਾਜ਼ਿਲਕਾ, 21 ਅਗਸਤ 2019 (ਇੰਦਰਜੀਤ ਸਿੰਘ) - ਸਰਕਾਰ ਵਲੋਂ ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਉੱਤੇ ਨਕੇਲ ਕਸਣ ਲਈ ਜਿੱਥੇ ਕਾਫ਼ੀ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਫਿਰ ਵੀ ਭ੍ਰਿਸ਼ਟਾਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਰੇਲਵੇ ਵਿਭਾਗ 'ਚੋਂ ਸਾਹਮਣੇ ਆਇਆ ਹੈ। ਜਿੱਥੇ ਫੋਰਥ ਸ਼੍ਰੇਣੀ ਕਰਮਚਾਰੀ ਨੂੰ ਜ਼ਮੀਨ ਲੀਜ ਉੱਤੇ ਦੇਣ ਦੇ ਬਦਲੇ ਰੇਲਵੇ ਦੇ ਸੈਕਸ਼ਨ ਇੰਜੀਨੀਅਰ ਵਲੋਂ15 ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਜਿਸ ਉੱਤੇ ਇਨ੍ਹਾਂ ਦਾ ਸੌਦਾ 9 ਹਜਾਰ ਵਿੱਚ ਤੈਅ ਹੋਇਆ ਜਿਸ ਤੋਂ ਬਾਅਦ ਪੀੜਤ ਫੋਰਥ ਸ਼੍ਰੇਣੀ ਕਰਮਚਾਰੀ ਵਲੋਂ ਫਾਜ਼ਿਲਕਾ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਗਿਆ। ਜਿੱਥੇ ਵਿਜੀਲੈਂਸ ਵਿਭਾਗ ਵੱਲੋਂ ਤੈਅ ਹੋਈ ਡੀਲ ਦੇ ਅਨੁਸਾਰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਇਸ ਰੇਲਵੇ ਸੈਕਸ਼ਨ ਇੰਜੀਨੀਅਰ ਨੂੰ 9 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਵਿਜੀਲੈਂਸ ਵਿਭਾਗ ਦੇ ਡੀਐੱਸਪੀ ਗੁਰਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨਿਵਾਸੀ ਪਿੰਡ ਚਾਂਦਮਾਰੀ ਜੋ ਪਿੰਡ ਖਾਈ ਫੇਮੇ ਦੇ ਵਿੱਚ ਗੇਟਮੈਨ ਦੇ ਤੌਰ ਤੇ ਡਿਊਟੀ ਕਰਦਾ ਹੈ ਅਤੇ ਇਸ ਫੋਰਥ ਕਲਾਸ ਕਰਮਚਾਰੀ ਵਲੋਂ ਰੇਲਵੇ ਵਿਭਾਗ ਦੁਆਰਾ ਰੇਲਵੇ ਲਾਇਨਾਂ ਦੇ ਆਸਪਾਸ ਫੋਰਥ ਸ਼੍ਰੇਣੀ ਕਰਮਚਾਰੀਆਂ ਨੂੰ ਲੀਜ ਉੱਤੇ ਦਿੱਤੇ ਜਾਣ ਵਾਲੀ ਜ਼ਮੀਨ ਦੀ ਫਾਇਲ ਫਾਜ਼ਿਲਕਾ ਰੇਲਵੇ ਸੈਕਸ਼ਨ ਇੰਜੀਨੀਅਰ ਦੇ ਕੋਲ ਭਰੀ ਸੀ। ਜਿਸਨੂੰ ਅੱਗੇ ਭੇਜਣ ਅਤੇ ਉਸਨੂੰ ਇਹ ਜ਼ਮੀਨ ਲੀਜ ਉੱਤੇ ਦਿਵਾਉਣ ਦੇ ਬਦਲੇ ਰੇਲਵੇ ਸੈਕਸ਼ਨ ਇੰਜੀਨੀਅਰ ਵਲੋਂ 15 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ ਤੇ ਇਨ੍ਹਾਂ ਦਾ ਸੌਦਾ 9 ਹਜਾਰ ਵਿੱਚ ਤੈਅ ਹੋ ਗਿਆ। ਜਿੱਥੇ ਤੈਅ ਹੋਈ ਡੀਲ ਦੇ ਅਨੁਸਾਰ ਉਨ੍ਹਾਂ ਨੇ ਆਪਣੀ ਟੀਮ ਸਮੇਤ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੇਲਵੇ ਸੈਕਸ਼ਨ ਇੰਜੀਨੀਅਰ ਸੁਰੇਂਦਰ ਕੁਮਾਰ ਬਘੇਲ ਪਲੇਟੀਇਰ ਨੂੰ ਉਸਦੇ ਸਰਕਾਰੀ ਦਫਤਰ ਤੋਂ 9 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਰੇਲਵੇ ਸੈਕਸ਼ਨ ਇੰਜੀਨੀਅਰ ਦੇ ਖਿਲਾਫ ਕਰਪਸ਼ਨ ਐਕਟ ਦੇ ਤਹਿਤ ਫਾਜ਼ਿਲਕਾ ਵਿਜੀਲੈਂਸ ਵਿਭਾਗ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
Total Responses : 108