ਸਰਕਾਰ ਵੱਲੋਂ 124 ਮੈਡੀਕਲ ਟ੍ਰੀਟਮੈਂਟ ਪੈਕੇਜ ਸਰਕਾਰੀ ਸਿਹਤ ਸੰਸਥਾਂਵਾਂ ਲਈ ਰਾਖਵੇਂ
ਨਵਾਂ ਸ਼ਹਿਰ, 21 ਅਗਸਤ 2019: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਕਲ੍ਹ ਜ਼ਿਲ੍ਹੇ ’ਚ ਲਾਗੂ ਕੀਤੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ’ਚ ਜ਼ਿਲ੍ਹੇ ਦੇ ਪਹਿਲੇ 5 ਮਰੀਜ਼ ਇਲਾਜ ਲਈ ਦਾਖਲ ਕੀਤੇ ਗਏ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜ ਰਾਣੀ ਅਨੁਸਾਰ ਇਨ੍ਹਾਂ ਮਰੀਜ਼ਾ ’ਚ ਮਹਿੰਦਰ ਕੌਰ, ਰਮਨ ਕੁਮਾਰ, ਰਜਨੀ, ਬਲਜੀਤ ਕੌਰ ਅਤੇ ਮਨਜੀਤ ਕੌਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਰੀਜ਼ ਪੰਜਾਬ ਸਰਕਾਰ ਵੱਲੋਂ ਕੇਵਲ ਸਰਕਾਰੀ ਸਿਹਤ ਸੰਸਥਾਂਵਾਂ ਲਈ ਲਾਜ਼ਮੀ 124 ਮੈਡੀਕਲ ਟ੍ਰੀਟਮੈਂਟ ਪੈਕੇਜਾਂ ਅਧੀਨ ਦਾਖਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਸਿਹਤ ਸੰਸਥਾਂਵਾਂ ਲਈ 30 ਪੈਕੇਜ ਹੀ ਰਾਖਵੇਂ ਸਨ ਪਰ ਹੁਣ ਵਧਾ ਕੇ 124 ਕਰ ਦਿੱਤੇ ਗਏ ਹਨ ਜੋ ਕਿ ਸਕੀਮ ਤਹਿਤ ਕਵਰ ਹੁੰਦੇ ਕੁੱਲ 1396 ਇਲਾਜ ਪੈਕੇਜਾਂ ਦਾ ਹਿੱਸਾ ਹਨ।
ਇਸ ਮੌਕੇ ਉਨ੍ਹਾਂ ਨਾਲ ਐਸ ਐਮ ਓ ਡਾ. ਨੀਨਾ ਅਤੇ ਸਟੇਟ ਹੈਲਥ ਏਜੰਸੀ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਭਗਵਾਨ ਦਾਸ ਵੀ ਮੌਜੂਦ ਸਨ।