ਗੁਰਨਾਮ ਸਿੱਧੂ
ਫਿਰੋਜ਼ਪੁਰ 22 ਅਗਸਤ 2019 - ਅੱਜ ਇਥੇ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਖੇ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਭੇਡਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਪੰਜਾਬ ਦੇ ਪਟਵਾਰੀ 29 ਅਗਸਤ ਨੂੰ ਪਟਵਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਤਹਿਸੀਲਦਾਰ ਦਫ਼ਤਰਾਂ ਦੇ ਸਹਮਣੇ ਤੋ 2 ਵਜੇ ਤੌਰ ਧਰਨਾ ਦੇਣਗੇ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ । ਪਟਵਾਰੀਆਂ ਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਸਾਹਿਬ ਨੂੰ ਵੀ ਜਾਣੂ ਕਰਵਾ ਦਿੱਤਾ ਸੀ ਅਤੇ ਮਾਲ ਮੰਤਰੀ ਸਾਹਿਬ ਨਾਲ ਵੀ ਵਿਚਾਰ ਵਟਾਂਦਰਾ ਹੋ ਚੁੱਕਿਆ ਹੈ । ਪਟਵਾਰੀਆਂ ਦੀਆਂ ਮੁੱਖ ਮੰਗਾਂ ਇਕਸਾਰ ਕੌਮ ਇਕਸਾਰ ਤਨਖਾਹ ਭਾਰਤੀ ਸੰਵਿਧਾਨ ਦੇ ਆਰਟੀਕਲ 39 ਡੀ ਅਨੁਸਾਰ ਪਟਵਾਰੀ ਇੱਕ ਟੇਬਲ ਤੇ ਬੈਠ ਕੇ ਇਕਸਾਰ ਕੰਮ ਕਰ ਰਹੇ ਹਨ । ਇੱਕ ਦਿਨ ਭਰਤੀ ਹੋਣ ਵਾਲੇ ਪਟਵਾਰੀਆਂ ਦੀ ਤਨਖਾਹ ਵਿੱਚ 15000 / - ਰੁਪਏ ਮਹੀਨੇ ਦਾ ਅੰਤਰ ਹੈ ।
ਪਟਿਆਲਾ ਜਿਲੇ ਦੇ ਪਟਵਾਰੀ ਜੋ 1981 ਵਿੱਚ ਭਰਤੀ ਹੋਏ ਸਨ । ਉਹਨਾਂ ਦੀ ਤਨਖਾਹ 70 , 000 / - ਰੁਪਏ ਜਦੋ ਕਿ ਫਿਰੋਜ਼ਪੁਰ ਦੇ ਪਟਵਾਰੀ ਜੋ 13 ਵਿੱਚ ਭਰਤੀ ਹੋ ਕੇ ਕਾਨੂੰਗੋ , ਨਾਇਬ ਤਹਿਸੀਲਦਾਰ ਬਨਣ ਤੋਂ ਬਾਅਦ 55 , 000 / - ਰੁਪਏ ਤਨਖਾਹ ਲੈ ਰਹੇ ਹਨ । ਨਵੇ ਜੱਜ ਸਾਹਿਬਾਨ ਅਤੇ ਡਾਕਟਰ ਸਾਹਿਬਾਨ ਨੂੰ ਪੂਰੀ ਤਨਖਾਹ ਦਿੱਤੀ ਜਾ ਰਹੀ ਹੈ ਤਾਂ ਪਟਵਾਰੀਆਂ ਨੂੰ , ਕਿਉਂ ਨਹੀਂ । ਜਦੋ ਕਿ ਪੰਜਾਬ ਦੇ ਸਾਰੇ ਮਹਿਕਮਿਆਂ ਦਾ ਪ੍ਰੋਬੇਸ਼ਨਲ ਪੀਰੀਅਡ 3 ਸਾਲ ਅਤੇ ਪਟਵਾਰੀਆਂ ਦਾ 5 ਸਾਲ ਕਿਉ । ਪਟਵਾਰੀਆਂ ਦੀ ਟਰੇਨਿੰਗ ਨੂੰ ਪ੍ਰੋਬੇਸ਼ਨਲ ਪੀਰੀਅਡ ਵਿੱਚ ਸ਼ਾਮਿਲ ਕੀਤਾ ਜਾਵੇ । ਜਿਵੇ ਕਿ ਤਹਿਸੀਲਦਾਰ ਦੀ ਟਰੇਨਿੰਗ ਨੂੰ ਪ੍ਰੋਬੇਸ਼ਨਲ ਪੀਰੀਅਡ ਵਿੱਚ ਗਿਣਿਆ ਜਾਂਦਾ ਹੈ । ਨਵੇ ਪਟਵਾਰੀਆਂ ਦਾ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ।
ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕੀਤਾ ਜਾਵੇ ਅਤੇ ਪੇ ਕਮੀਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ । ਪਟਵਾਰੀਆਂ ਨੂੰ ਲੈਪਟਾਪ ਦਿੱਤੇ ਜਾਣ | ਪਟਵਾਰੀਆਂ ਦੇ ਅਤੇ ਲੋਕਾਂ ਦੇ ਬੈਠਣ ਲਈ ਜੋ ਵਰਕ ਸਟੇਸ਼ਨ ਬਨਾਏ ਹਨ ਉਹਨਾਂ ਦੇ 12 ਫੁੱਟ X 12 ਫੁੱਟ ਦੇ ਕਮਰੇ ਬਣਾ ਕੇ ਅਤੇ ਏ ਸੀ ਲਗਾ ਕੇ ਪੂਰਾ ਫਰਨੀਚਰ ਦਾ ਪੂਰਾ ਪ੍ਰਬੰਧ ਕੀਤਾ ਜਾਵੇ । 3500 ਪਟਵਾਰੀਆਂ ਦੀ ਰੈਗੁਲਰ ਭਰਤੀ ਹੋ ਜਾਵੇ ਤਾਂ ਜੋ ਪਟਵਾਰੀਆਂ ਦੀ ਟਰੇਨਿੰਗ ਤੋਂ ਬਾਅਦ 4718 ਪਟਵਾਰ ਸਰਕਲਾ ਵਿੱਚੋ ਕੋਈ ਖਾਲੀ ਨਾਂ ਰਹੇ । ਹੁਣ 2100 ਪੋਸਟਾਂ ਖਾਲੀ ਪਈਆਂ ਹਨ । ਪੰਜਾਬ ਸਰਕਾਰ ਨੇ ਜੋ ਨਵੇ ਪਟਵਾਰੀ ਭਰਤੀ ਕਰਨ ਦੀ ਬਜਾਏ ਰਿਟਾਇਰ ਕਾਨੂੰਗੋ ਅਤੇ ਪਟਵਾਰੀਆਂ ਨੂੰ ਠੇਕੇ ਤੇ ਭਰਤੀ ਕਰਨ ਦਾ ਫੈਸਲਾ ਕੀਤਾ ਹੈ । ਉਨਾਂ ਨੂੰ ਵਾਪਿਸ ਕੀਤਾ ਜਾਵੇ ।
ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਪਟਵਾਰੀਆਂ ਦੀ ਕਮੀ ਨਾਂ ਹੋਣ ਦੇ ਬਾਵਜੂਦ ਜੋ ਨਾਇਬ ਤਹਿਸੀਲਦਾਰ ਅਤੇ ਕਾਨੂੰਗੋਆਂ ਨੂੰ ਠੇਕੇ ਤੇ ਭਰਤੀ ਕੀਤਾ ਹੈ । ਹੁਣ ਉਸ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ । ਪਟਵਾਰ ਯੂਨੀਅਨ ਪੰਜਾਬ ਸਮੁੱਚੇ ਕਾਨੂੰਗੋ ਅਤੇ ਰਿਟਾਇਰਡ ਪਟਵਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਟਵਾਰੀਆਂ ਦੇ ਸੰਘਰਸ਼ ਵਿੱਚ ਸਹਿਯੋਗ ਕੀਤਾ ਜਾਵੇ ਅਤੇ ਅੱਜ ਦੇ ਇਜਲਾਸ ਵਿੱਚ ਦੀਦਾਰ ਸਿੰਘ ਛੋਕਰਾ ਜਿਲਾ ਪ੍ਰਧਾਨ ਸੰਗਰੂਰ , ਜਸਪਾਲ ਸਿੰਘ ਮੀਤ ਪ੍ਰਧਾਨ , ਸਤਪਾਲ ਸਿੰਘ ਸ਼ਾਹਵਾਲਾ ਮੀਤ ਪ੍ਰਧਾਨ , ਬਿੱਕਰ ਸਿੰਘ ਜਿਲਾ ਪ੍ਰਧਾਨ ਫਰੀਦਕੋਟ , ਜਗਦੀਸ਼ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ , ਜਸਬੀਰ ਸਿੰਘ ਜਿਲਾ ਪ੍ਰਧਾਨ ਫਿਰੋਜਪੁਰ , ਜਨਰਲ ਸਕੱਤਰ ਰਾਕੇਸ਼ ਕਪੂਰ ।