← ਪਿਛੇ ਪਰਤੋ
ਭਿੱਖੀਵਿੰਡ, 22 ਅਗਸਤ 2019 (ਹਰਜਿੰਦਰ ਸਿੰਘ ਗੋਲ੍ਹਣ) - ਤਰਨਤਾਰਨ ਦੇ ਕਸਬਾ ਅਲਗੋਂ ਕੋਠੀ 'ਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ-ਭਰੇ ਹਾਲਤਾਂ 'ਚ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ 'ਚ ਦੋ ਜਾਣੇ ਬਿਹਾਰ ਤੇ ਇੱਕ ਬੰਗਾਲ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਤਿੰਨੇ ਜਾਣੇ ਕੰਮ ਤੋਂ ਵਾਪਿਸ ਆਏ ਤਾਂ ਇਨ੍ਹਾਂ ਨੇ ਮੀਟ ਦੀ ਸਬਜ਼ੀ ਬਣਾਈ, ਜਿਸ 'ਚ ਕੋਈ ਜ਼ਹਿਰੀਲੀ ਵਸਤੂ ਰਿੱਜ ਗਈ ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਚੱਲਿਆ। ਜਿਸ ਤੋਂ ਬਾਅਦ ਰਾਹੁਲ (13) ਤੇ ਸੁਪਨ (25) ਦੀ ਮੌਕੇ 'ਤੇ ਮੌਤ ਹੋ ਗਈ। ਜਦੋਂ ਕਿ ਤੀਸਰੇ ਵਿਅਕਤੀ ਰਾਹੁਲ (32) ਨੂੰ ਹਸਪਤਾਲ 'ਚ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਤਿੰਨੇ ਹੀ ਕਸਬਾ ਅਲਗੋਂ ਕੋਠੀ ਵਿਖੇ ਦੋ ਸਾਲ ਤੋਂ ਇਕੱਠੇ ਇੱਕ ਹੀ ਕਮਰੇ 'ਚ ਕਿਰਾਏ 'ਤੇ ਰਹਿੰਦੇ ਸਨ ਅਤੇ ਪੀ.ਓ.ਪੀ ਦਾ ਕੰਮ ਕਰਦੇ ਸਨ। ਥਾਣਾ ਵਲਟੋਹਾ ਪੁਲਿਸ ਨੇ ਤਿੰਨ ਪਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੱਟੀ ਭੇਜ ਦਿੱਤਾ ਗਿਆ ਹੈ।
Total Responses : 862