ਬਰਨਾਲਾ, 22 ਅਗਸਤ 2019 - ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਵੱਲੋਂ ਸਿਟੀ ਬੈਕਟ ਹਾਲ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ’ਚ ਦੇਸ਼ ਦੀ ਵੱਕਾਰੀ ਪ੍ਰੀਖਿਆ ਯੂ.ਜੀ.ਸੀ. ਨੈਟ, ਪੀ.ਟੈਟ ਤੇ ਸੀ.ਟੈਟ ਪਾਸ ਕਰਨ ਵਾਲੇ 12 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ’ਤੇ ਆਧਾਰਿਤ
ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਸੀ.ਐਮ.ਓ. ਬਰਨਾਲਾ ਡਾ: ਜੁਗਲ ਕਿਸ਼ੋਰ ਨੇ ਸ਼ਿਰਕਤ ਕੀਤੀ ਤੇ ਹੋਣਹਾਰ ਵਿਦਿਆਰਥੀਆਂ ਨੂੰ ਅਕੈਡਮੀ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਦੀਆਂ ਅਹਿਮ ਸ਼ਖ਼ਸੀਅਤਾਂ, ਮੁੱਖ ਅਧਿਆਪਕ ਕੁਲਦੀਪ ਸਿੰਘ, ਵਾਤਾਵਰਨ ਪ੍ਰੇਮੀ ਸਵਿੰਦਰ ਜਸਧੌਲ, ਰਛਪਿੰਦਰ ਸਿੰਘ ਹਨੀ ਚਹਿਲ, ਸਮਾਜ ਸੇਵੀ ਮੁਖਵਿੰਦਰ ਕੌਰ, ਪ੍ਰੋ : ਗੁਰਜੰਟ ਸਿੰਘ ਤੇ ਸੰਸਥਾ ਦੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮਲ ਸ਼ਰਮਾ, ਰਾਜਪਾਲ ਸ਼ਰਮਾ, ਅਮਨ ਬਾਵਾ, ਕੁਲਦੀਪ ਦੁੱਗ, ਸੋਮਨ ਸਿੰਘ, ਪ੍ਰੋ : ਬਲਵਿੰਦਰ ਸਿੰਘ, ਪ੍ਰੋ : ਦਲਜੀਤ ਕੌਰ, ਪ੍ਰੋ : ਅਮਨਦੀਪ ਕੌਰ, ਨਵਕਿਰਨ, ਅਕੈਡਮੀ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।