ਮੁੰਬਈ, 23 ਅਗਸਤ 2019 - ਸੋਸ਼ਲ ਮੀਡੀਆ 'ਤੇ ਲੰਘੇ ਦਿਨੀਂ ਰਾਨੂ ਮੰਡਲ ਨਾਮਕ ਇੱਕ ਔਰਤ ਦਾ ਗਾਉਂਦੀ ਦਾ ਵੀਡੀੳ ਵਾਇਰਲ ਹੋਇਆ ਸੀ ਜਿਸ 'ਚ ਉਹ ਸਟੇਸ਼ਨ 'ਤੇ ਖੜ੍ਹੀ ਲਤਾ ਮੰਗੇਸ਼ਕਰ ਦਾ ਮਸ਼ਹੂਰ 'ਇੱਕ ਪਿਆਰ ਕਾ ਨਗਮਾ' ਗੀਤ ਬਹੁਤ ਹੀ ਸੁਰੀਲੀ ਅਵਾਜ਼ 'ਚ ਗਾ ਰਹੀ ਸੀ। ਇਸ ਵੀਡੀੳ ਨੂੰ ਸੁਣਨ ਤੋਂ ਬਾਅਦ ਹਰ ਕਿਸੇ ਨੇ ਇਸ ਔਰਤ ਦੀ ਤਰੀਫ ਕੀਤੀ।
ਦਰਅਸਲ ਇਸ ਔਰਤ ਦੀ ਆਵਾਜ਼ ਵਾਕਿਆ ਹੀ ਇੰਨੀ ਮਿੱਠੀ ਹੈ ਕਿ ਇਸਦੀ ਵੀਡੀੳ ਵਾਇਰਲ ਹੋ ਜਾਣ ਤੋਂ ਬਾਅਦ ਹੁਣ ਇਸਨੂੰ ਬਾਲੀਵੁੱਡ 'ਚ ਕੰਮ ਮਿਲ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਹਿਮੇਸ਼ ਰੇਸ਼ਮਯੀਆ ਨੇ ਇਸ ਔਰਤ ਦਾ ਪਹਿਲਾ ਗਾਣਾ ਰਿਕਾਰਡ ਕਰਾਇਆ ਹੈ। ਜਿਸਦੀ ਵੀਡੀੳ ਹਿਮੇਸ਼ ਨੇ ਅੱਜ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀੳ 'ਚ ਰਾਨੂ ਤੇਰੀ ਮੇਰੀ ਕਹਾਨੀ ਗਾਣਾ ਰਿਕਾਰਡ ਕਰਦੀ ਨਜ਼ਰ ਆ ਰਹੀ ਹੈ ਤੇ ਹਿਮੇਸ਼ ਉਸਦਾ ਹੌਸਲਾ ਅਫਜ਼ਾਈ ਕਰਦਾ ਦੇਖਿਆ ਜਾ ਸਕਦਾ ਹੈ।
ਵੀਡੀੳ ਦੇਖ਼ਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/HimeshReshammiyaOnline/videos/518966838848822/