ਐਸਏਐਸ ਨਗਰ, 23 ਅਗਸਤ 2019 : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਦਾਖਲ ਹੋਏ ਨਵੇਂ ਵਿਿਦਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਜਸ਼ਨ 2019 ਦਾ ਆਯੋਜਨ ਕੀਤਾ ਗਿਆ।ਇਸ ਪਾਰਟੀ ਦੌਰਾਨ ਮੌਜੂਦ ਵਿਿਦਆਰਥੀਆਂ ਨੇ ਵੱਖ ਵੱਖ ਕਲਾਕ੍ਰਿਤੀਆਂ ਜਿਵੇਂ ਕਿ ਕਲਾਸੀਕਲ ਨਾਚ, ਗਰੁੱਪ ਸੰਗੀਤ, ਭੰਗੜਾ, ਨੱਟੀ, ਥੀਮ ਅਧਾਰਿਤ ਐਕਟ ਆਦਿ ਦੇ ਜ਼ਰੀਏ ਭਰਪੂਰ ਮਨੋਰੰਜਨ ਕੀਤਾ ਅਤੇ ਦਰਸ਼ਕਾਂ ਦਾ ਖੂਬ ਸਮਾਂ ਬੰਨਿਆ।
ਪਾਰਟੀ ਵਿੱਚ ਵਿਦਆਰਥੀਆਂ ਲਈ ਕਰਵਾਏ ਗਏ ਫੈਸ਼ਨ ਸ਼ੋਅ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਸ਼ੋਅ ਦੌਰਾਨ ਸੀਜੀਸੀ ਦੇ ਬਿਜਨਸ ਸਟੱਡੀਜ਼ ਦੇ ਵਿਿਦਆਰਥੀ ਜੈਦੀਪ ਨੂੰ ਮਿਸਟਰ ਫਰੈਸ਼ਰ ਅਤੇ ਇੰਜੀਨਿਅਰਿੰਗ ਦੀ ਵਿਿਦਆਰਥਣ ਸਾਕਸ਼ੀ ਨੂੰ ਮਿਸ ਫਰੈਸ਼ਰ ਦੇ ਖਿਤਾਬ ਨਾਲ ਨਿਵਾਜਿਆ ਗਿਆ।ਇਸ ਤੋਂ ਇਲਾਵਾ ਹੋਟਲ ਮੈਨੇਜਮੈਂਟ ਦੇ ਵਰੁਣ ਨੂੰ ਮਿਸਟਰ ਫਿਜ਼ੀਕ , ਹਰਮੀਤ ਕੌਰ ਨੂੰ ਮਿਸ ਕ੍ਰਾਊਨਿੰਗ ਗਲੋਰੀ ਚੁਣਿਆ ਗਿਆ ਜਦ ਕਿ ਨਿਤੇਸ਼ ਅਤੇ ਜੈਸਮੀਨ ਨੂੰ ਬੈਸਟ ਡਰੈਸਡ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।ਜੇਤੂ ਵਿਿਦਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ, ਆਤਮ ਵਿਸ਼ਵਾਸ਼ ਅਤੇ ਬੌਧਿਕ ਹੁਨਰ ਦੇ ਆਧਾਰ ਤੇ ਚੁਣਿਆ ਗਿਆ।ਇਸ ਪਾਰਟੀ ਵਿੱਚ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ਨੇ ਆਪਣੀ ਮੌਜੂਦਗੀ ਨਾਲ ਸਮਾਗਮ ਨੂੰ ਹੋਰ ਦਿਸਚਸਪ ਬਣਾਇਆ।ਪ੍ਰੋਗਰਾਮ ਦੀ ਮੇਜਬਾਨੀ ਪੰਜਾਬੀ ਇੰਡਸਟਰੀ ਦੇ ਜਵਾਨ ਚੇਹਰਿਆਂ ਵੱਲੋਂ ਕੀਤੀ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ ਸਤਨਾਮ ਸਿੰਘ ਸੰਧੂ ਨੇ ਮੌਜੂਦ ਵਿਿਦਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਆਪਣੇ ਕੋਰਸਾਂ ਵਿੱਚ ਧਿਆਨ ਕੇਂਦਰਿਤ ਕਰਨ,ਚੰਗਾ ਪ੍ਰਦਰਸ਼ਨ ਅਤੇ ਉਚਾ ਉਦੇਸ਼ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਭਵਿੱਖ ਅਤੇ ਕਰੀਅਰ ਵਿੱਚ ਸਫਲਤਾਵਾਂ ਹਾਸਲ ਕਰਨ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ।