ਗੁਰਨਾਮ ਸਿੱਧੂ
ਫਿਰੋਜ਼ਪੁਰ, 23 ਅਗਸਤ 2019 - ਸ਼ੁੱਕਰਵਾਰ ਨੂੰ ਸਮੂਹ ਵਾਲਮੀਕਿ ਸਮਾਜ ਦਾ ਇਕ ਡੈਲੀਗੇਟ ਕਲਰਸ ਚੈਨਲ 'ਤੇ ਚੱਲ ਰਹੇ ਸੀਰੀਅਲ 'ਰਾਮ ਸੀਆ ਦੇ ਲਵਕੁਸ਼' ਨੂੰ ਬੰਦ ਕਰਵਾਉਣ ਬਾਰੇ ਅਤੇ ਸੀਰੀਅਲ ਦੇ ਡਾਇਰੈਕਟਰ, ਨਿਰਦੇਸ਼ਕ ਪ੍ਰੋਡਿਉਸਰ 'ਤੇ ਪਰਚਾ ਦਰਜ਼ ਕਰਨ ਲਈ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲਿਆ। ਇਸ ਮੌਕੇ ਵਾਲਮੀਕਿ ਵਫਦ ਨੇ ਫਿਰੋਜ਼ਪੁਰ ਜ਼ਿਲ੍ਹੇ ਦੀ ਪੂਰੀ ਕੇਬਲ ਤੋਂ ਕਲਰਸ ਚੈਨਲ ਬੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਡੀਪੀਆਰ ਅਤੇ ਸਹਾਇਕ ਡਿਪਟੀ ਦੀ ਡਿਊਟੀ ਲਗਾ ਦਿੱਤੀ ਹੈ ਕਿ ਜਿਹੜਾ ਵੀ ਕੇਬਲ ਵਾਲਾ ਕਲਰਸ ਚੈਨਲ ਬੰਦ ਨਹੀਂ ਕਰਦਾ, ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਵਫਦ ਵਿਚ ਮਨੋਹਰ ਲਾਲ ਹੰਸ, ਓਮ ਪਕਾਸ਼ ਭੱਟੀ, ਮੁੱਖਾ ਦਾਨਵ, ਸਦਾਨੰਦ, ਦਰਸ਼ਨ ਮੰਡ, ਪਿੱਪਲ ਸਹੋਤਾ, ਐੱਮਸੀ ਸ਼ਾਮ ਲਾਲ, ਵਿਕਰਮ ਅਛੂਤ, ਵਿਜੇ ਅਟਵਾਲ, ਰਮਨ ਲੋਟ, ਦੀਪਕ ਬੋਹੜ, ਮਾਨਕ ਗੋਰੀਆ, ਵਿਕਸ ਚੰਡਾਲੀਆ, ਰਾਕੇਸ਼ ਕੁਮਾਰ, ਗੋਪਾਲ ਚੰਡਾਲੀਆ, ਜਗਸੀਰ ਗੋਲਡ, ਸਵਰਨ ਸਾਬਕਾ ਸਰਪੰਚ, ਬਲਜੀਤ ਫੁੱਲਰਵਾਨ, ਯੁਵਰਾਜ, ਚਾਂਦ ਸਭਰਵਾਲ, ਬਾਬਾ ਬਲਦੇਵ ਅਤੇ ਮਾਰਸ਼ਲ ਸਿੰਘ ਆਦਿ ਸਨ।