← ਪਿਛੇ ਪਰਤੋ
ਗੁਰਨਾਮ ਸਿੱਧੂ
ਫ਼ਿਰੋਜ਼ਪੁਰ 23 ਅਗਸਤ 2019 - ਹਿੰਦ ਪਾਕਿ ਸਰਹੱਦ ਹੁਸੈਨੀਵਾਲਾ ਵਿਖੇ 120 ਫੁੱਟਾ ਤਿਰੰਗਾ ਲਹਿਰਾਇਆ ਜਾ ਰਿਹਾ ਹੈ। ਹੁਸੈਨੀਵਾਲਾ ਵਿਖੇ ਜਗ੍ਹਾ ਦਾ ਮੁਆਇਨਾ ਕਰਨ ਪੁੱਜੇ ਫ਼ਿਰੋਜ਼ਪੁਰ ਸ਼ਹਿਰੀ ਹਲਕਾ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੌਮੀ ਸਰਹੱਦ 'ਤੇ ਲਗਾਏ ਜਾ ਰਹੇ ਇਸ ਤਿਰੰਗੇ ਲਈ 20 ਲੱਖ ਦੀ ਰਕਮ ਜਾਰੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਹੱਦ 'ਤੇ ਲਗਾਇਆ ਜਾ ਰਿਹਾ ਇਹ ਝੰਡਾ ਪਾਕਿਸਤਾਨ ਦੇ ਝੰਡੇ ਨਾਲੋਂ ਉੱਚਾ ਅਤੇ ਸ਼ਾਨਦਾਰ ਨਜ਼ਰ ਆਵੇਗਾ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹਨਾਂ ਨੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾ ਨਾਲ ਦੀ ਨਾਲ ਹੀ ਤਿਰੰਗੇ ਲਈ ਰਕਮ ਜਾਰੀ ਕਰ ਦਿੱਤੀ। ਪਿੰਕੀ ਨੇ ਕਿਹਾ ਕਿ ਉਹ ਆਪਣੇ ਦੇਸ਼ ਅਤੇ ਲੋਕਾਂ ਨੂੰ ਹਮੇਸ਼ਾ ਸਮਰਪਿਤ ਰਹਿੰਦੇ ਹਨ। ਇਸ ਮੌਕੇ 'ਤੇ ਫੌਜ ਦੇ ਉੱਚ ਅਧਕਾਰੀ ਵੀ ਹਾਜ਼ਿਰ ਸਨ।
Total Responses : 189