ਵਾਸ਼ਿੰਗਟਨ ਡੀ ਸੀ, 24 ਅਗਸਤ 2019 - ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਸ਼ਤਾਬਦੀ ਅਮਰੀਕਾ ਦੀ ਰਾਜਧਾਨੀ ਵਿਚ ਵਾਸ਼ਿੰਗਟਨ ਮੈਮੋਰੀਅਲ ਵਿਖੇ ‘ਇੱਕ ਓਮਕਾਰ ਆਈ.ਐਨ.ਸੀ’ ਵੱਲੋਂ ਮਨਾਇਆ ਜਾ ਰਿਹਾ ਹੈ।
ਇਹ ਸਮਾਗਮ 31 ਅਗਸਤ ਨੂੰ ਨਗਰ ਕੀਰਤਨ ਨਾਲ ਆਰੰਭ ਹੋਵੇਗਾ ਤੇ 1 ਸਤੰਬਰ ਨੂੰ ਸਮਾਪਤ ਹੋਵੇਗਾ, ਜਿਸ ਵਿਚ ਵਿਸ਼ਵ ਭਰ ਦੇ ਜਾਣੇ-ਪਛਾਣੇ ਵਿਦਵਾਨ ਹਿੱਸਾ ਲੈਣਗੇ।
ਸਿੱਖ ਸੰਗਤਾਂ ਤੋਂ ਇਲਾਵਾ ਇਸ 2 ਰੋਜ਼ਾ ਸਮਾਗਮ ਵਿਚ ਸਥਾਨਕ ਸੈਨੇਟਰਾਂ, ਸਿਆਸਤਦਾਨਾਂ ਅਤੇ ਹੋਰ ਭਾਈਚਾਰਿਆਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ।